Sunday, July 5, 2026

ਮਾਲ ਰੋਡ ਸਕੂਲ ਵਿਖੇ ਰਾਸ਼ਟਰ ਪੱਧਰੀ ‘ਮੀਟ ਦਾ ਚੈਂਪੀਅਨਜ਼’ ਸਮਾਗਮ ਆਯੋਜਿਤ

ਅੰਮ੍ਰਿਤਸਰ, 27 ਮਈ (ਜਗਦੀਪ ਸਿੰਘ ਸੱਗੂ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਭਾਰਤ ਸਰਕਾਰ ਵਲੋਂ ਆਜਾਦੀ ਦੇ ਅੰਮ੍ਰਿਤ ਮਹੋਤਸਵ ਅਧੀਨ ਟੋਕਿਓ ਓਲੰਪਿਕ ਵਿੱਚ ਭਾਰਤ ਵਲੋਂ ਅੱਜ ਤੱਕ ਦੇ ਸਭ ਤੋਂ ਜਿਆਦਾ ਤਮਗੇ ਪ੍ਰਾਪਤ ਕਰਨ ਉਤੇ ‘ਮੀਟ ਦਾ ਚੈਂਪੀਅਨਜ਼’ ਰਾਸ਼ਟਰੀ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿਚ ਖਿਡਾਰੀਆਂ ਨੂੰ ਸੰਤੁਲਿਤ ਖੁਰਾਕ, ਤੰਦਰੁਸਤੀ ਦੀ ਮਹੱਤਤਾ ਅਤੇ ਖੇਡਾਂ ਲਈ ਪ੍ਰੇਰਣਾ ਦਿੱਤੀ ਗਈ।ਮਾਲ ਰੋਡ ਸਕੂਲ ਦੀਆਂ ਖਿਡਾਰਣਾਂ ਦੇ ਨਾਲ ਨਾਲ ਨੇੜਲੇ 75 ਸਕੂਲਾਂ ਵਿਚੋਂ ਕੁੱਲ 150 ਖਿਡਾਰੀਆਂ ਨੂੰ ਵੀ ਸ਼ਿਰਕਤ ਕਰਣ ਲਈ ਸੱਦਾ ਦਿੱਤਾ ਗਿਆ।ਇਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਟੋਕਿਓ ਪੈਰਾਓਲੰਪਿਕ-2020 ਵਿਚ ਬਰੋਂਜ਼ ਮੈਡਲ ਹਾਸਲ ਕਰਨ ਵਾਲੇ ਤੀਰਅੰਦਾਜ਼ੀ ਦੇ ਚੈਂਪੀਅਨ ਹਰਵਿੰਦਰ ਸਿੰਘ ਹਾਜ਼ਰ ਸਨ।ਵਿਸ਼ੇਸ਼ ਮਹਿਮਾਨ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਜੁਗਰਾਜ ਸਿੰਘ ਦੇ ਨਾਲ ਡੀ.ਐਮ ਸਪੋਰਟਸ ਕੁਲਜਿੰਦਰ ਸਿੰਘ ਮੱਲ੍ਹੀ, ਡੀ.ਐਸ.ਐਮ ਬਲਰਾਜ ਸਿੰਘ, ਡੀ.ਐਸ.ਐਸ ਸ੍ਰੀਮਤੀ ਨਵਦੀਪ ਕੌਰ, ਪ੍ਰਿੰਸੀਪਲ ਮੁਰਾਦਪੁਰਾ ਰਾਜੇਸ਼ ਖੰਨਾ, ਮਾਲ ਰੋਡ ਸਕੂਲ਼ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਅਤੇ ਸਕੂਲ ਕੋਚ ਅਮਰਜੀਤ ਸਿੰਘ ਕਾਹਲੋਂ, ਸ੍ਰੀਮਤੀ ਬਲਵਿੰਦਰ ਕੌਰ, ਅਮਨਦੀਪ ਸਿੰਘ, ਮਲਵਿੰਦਰ ਸਿੰਘ, ਅਵਤਾਰ ਸਿੰਘ ਅਤੇ ਧਰਮਿੰਦਰ ਸਿੰਘ ਹਾਜ਼ਰ ਸਨ।
                 ਮਾਲ ਰੋਡ ਸਕੂਲ ਦਿਆਂ ਐਨ.ਸੀ.ਸੀ ਕੈਡਟਸ ਵਲੋਂ ਅਤੇ ਜਿਮਨਾਸਟਿਕ, ਬੌਕਸਿੰਗ, ਕਰਾਟੇ, ਨੈੱਟਬਾਲ, ਕਬੱਡੀ, ਬਾਸਕਿਟਬਾਲ ਆਦਿ ਦੀਆਂ ਖਿਡਾਰਣਾ ਵਲੋਂ ਸ਼ਾਨਦਾਰ ਪਰਫਾਰਮੈਂਸ ਕਰਕੇ ਆਪਣੇ ਪ੍ਰਤਿਭਾ ਦੀ ਪ੍ਰਦਰਸ਼ਨੀ ਵਿਖਾਈ ਗਈ।ਜ਼ਿਲ੍ਹਾ ਸਿੱਖਿਆ ਅਫ਼ਸਰ ਜੁਗਰਾਜ ਸਿੰਘ ਨੇ ਕਿਹਾ ਕਿ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਸਕੂਲਾਂ ਨੂੰ ਅਕਾਦਮਿਕ ਦੇ ਨਾਲ ਨਾਲ ਖੇਡਾਂ ਵਿਚ ਮੋਹਰੀ ਲਿਜਾਣ ਲਈ ਵਚਨਬੱਧ ਹਨ ਅਤੇ ਇਸ ਲਈ ਖੇਡਾਂ ਦੀਆਂ ਗਤੀਵਿਧੀਆਂ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਵਲੋਂ ਢੁੱਕਵੀਆਂ ਸੁਵਿਧਾਵਾਂ ਮੁਹੱਈਆ ਕਰਵਾਉਣਗੇ।
             ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਮੁੱਖ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਤੇ ਸਕੂਲ ਪ੍ਰਾਪਤੀਆਂ ਨਾਲ ਸਾਂਝ ਪੁਆਈ।ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਖੇਡਾਂ ਆਚਰਨ ਦੀ ਉਸਾਰੀ ਦੇ ਨਾਲ ਨਾਲ ਅਨੁਸ਼ਾਸਨ ਵਿਚ ਰਹਿਣਾ ਸਿਖਾੳਂਦੀਆਂ ਹਨ।ਉਨ੍ਹਾਂ ਨੈਸ਼ਨਲ, ਸਟੇਟ, ਜਿਲ੍ਹਾ ਪੱਧਰ ਤੇ ਪ੍ਰਾਪਤੀਆਂ ਕਰਨ ਵਾਲੀਆਂ ਸਕੂਲ ਦੀਆਂ ਵਿਦਿਆਰਥਣਾਂ ਅਤੇ ਸਕੂਲ ਦੇ ਸਟਾਫ ਨੂੰ ਮੁਬਾਰਕਬਾਦ ਦਿੱਤੀ।ਮੰਚ ਸੰਚਾਲਨ ਮੈਡਮ ਕਵਲਇੰਦਰ ਕੌਰ ਨੇ ਕੀਤਾ।ਇਸ ਮੌਕੇ ਮਾਲ ਰੋਡ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …