Friday, August 14, 2026

ਸ਼ਾਇਰ ਭਗਤ ਨਰਾਇਣ ਦੀ ਕਾਵਿ ਪੁਸਤਕ ‘ਮੈਂ ਅਤੇ ਅਕਾਸ਼’ ‘ਤੇ ਹੋਈ ਭਰਵੀਂ ਚਰਚਾ

ਅੰਮ੍ਰਿਤਸਰ, 30 ਮਈ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅਤੇ ਪੰਜਾਬੀ ਸਾਹਿਤ ਸੰਗਮ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੰਜਾਬੀ ਸ਼ਾਇਰ ਭਗਤ ਨਾਰਾਇਣ ਦੀ ਕਾਵਿ-ਪੁਸਤਕ “ਮੈਂ ਅਤੇ ਆਕਾਸ਼” ਉਪਰ ਭਰਵੀਂ ਵਿਚਾਰ ਚਰਚਾ ਕਰਵਾਈ ਗਈ।
ਸਥਾਨਕ ਕਾਮਰੇਡ ਸੋਹਣ ਸਿੰਘ ਜੋਸ਼ ਜਿਲ੍ਹਾ ਲਾਇਬ੍ਰੇਰੀ ‘ਚ ਡਾ. ਪ੍ਰਭਜੋਤ ਕੌਰ ਸੰਧੂ ਦੀ ਅਗਵਾਈ ਵਿਚ ਹੋਏ।ਇਸ ਸਾਹਿਤਕ ਸਮਾਗਮ ਦਾ ਆਗਾਜ਼ ਪ੍ਰਮੁੱਖ                               ਸਾਹਿਤਕਾਰ ਸੁਲਤਾਨਾ ਬੇਗਮ ਦੀ ਯਾਦ ਵਿੱਚ ਹਾਜ਼ਰ ਲੇਖਕਾਂ ਨੇ ਮੋਨ ਧਾਰਨ ਕਰਕੇ ਅਕੀਦਤ ਦੇ ਫੁੱਲ ਭੇਂਟ ਕਰਦਿਆਂ ਕੀਤਾ।ਜਿਸ ਉਪਰੰਤ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਸੁਲਤਾਨਾ ਬੇਗਮ ਦੇ ਜੀਵਨ ਨੂੰ ਸੰਤਾਲੀ ਦੇ ਉਜਾੜੇ ਨੇ ਬੁਰੀ ਤਰ੍ਹਾਂ ਝੰਜੋੜਿਆ ਅਤੇ ਉਹ ਉਮਰ ਭਰ ਇਸ ਤਰਾਸਦੀ ਨੂੰ ਭੋਗਦੀ ਰਹੀ।
               “ਮੈਂ ਅਤੇ ਆਕਾਸ਼” ਤੇ ਚਰਚਾ ਅਰੰਭ ਕਰਦਿਆਂ ਡਾ. ਹੀਰਾ ਸਿੰਘ ਨੇ ਕਿਹਾ ਕਿ ਭਗਤ ਨਾਰਾਇਣ ਦੀ ਸ਼ਾਇਰੀ ਮਨੁੱਖੀ ਮਨ ਵਿੱਚ ਉਪਜੇ ਭਾਵਾਂ ਦੀ ਤਰਜ਼ਮਾਨੀ ਕਰਦਿਆਂ ਸਾਰਥਿਕ ਸੁਨੇਹਾ ਦਿੰਦੀ ਹੈ।ਗੁਰਜੀਤ ਕੌਰ ਅਜਨਾਲਾ ਨੇ ਚਰਚਾ ਨੂੰ ਅੱਗੇ ਤੋਰਦਿਆਂ ਕਿਹਾ ਕਿ ਚਰਚਾ ਅਧੀਨ ਪੁਸਤਕ ਦੀ ਸ਼ਾਇਰੀ ਜਿੰਦਗੀ ਦੀਆਂ ਵੱਖ-ਵੱਖ ਪਰਤਾਂ ਅਤੇ ਦੁਸ਼ਵਾਰੀਆਂ ਨੁੰ ਰੂਪਮਾਨ ਕਰਦੀ ਹੈ।ਡਾ. ਮੋਹਨ, ਸ਼ੁਕਰਗੁਜ਼ਾਰ ਸਿੰਘ, ਮਨਮੋਹਨ ਬਾਸਰਕੇ, ਸਰਬਜੀਤ ਸੰਧੂ ਅਤੇ ਜਗਤਾਰ ਗਿੱਲ ਨੇ ਭਗਤ ਨਾਰਾਇਣ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀ ਸ਼ਾਇਰੀ ਨਵੀਂ ਊਰਜਾ ਬਖਸ਼ਦੀ ਹੈ।
                ਰਚਨਾਵਾਂ ਦੇ ਚੱਲੇ ਦੌਰ ਵਿੱਚ ਐਸ ਪਰਸ਼ੋਤਮ, ਬਲਜਿੰਦਰ ਮਾਂਗਟ, ਜਸਵੰਤ ਧਾਪ, ਡਾ. ਭੁਪਿੰਦਰ ਸਿੰਘ ਫੇਰੂਮਾਨ, ਸਤਿੰਦਰ ਓਠੀ, ਜੋਬਨਰੂਪ ਛੀਨਾ, ਰਸ਼ਪਿੰਦਰ ਗਿੱਲ, ਆਤਮਜੀਤ ਕੌਰ, ਰਾਜਵਿੰਦਰ ਢਿੱਲੋਂ, ਰਾਜਪਾਲ ਸ਼ਰਮਾ, ਬੀ.ਡੀ ਭਗਤ, ਅਜੀਤ ਸਿੰਘ ਨਬੀਪੁਰੀ, ਐਡਵੋਕੇਟ ਨਵਨੀਤ, ਲਖਵਿੰਦਰ ਸਿੰਘ, ਦਰਸ਼ਨ ਸ਼ੈਲੇ, ਗੁਰਪ੍ਰੀਤ ਸਿੰਘ ਅਤੇ ਚਰਨਜੀਤ ਕੌਰ ਆਦਿ ਨੇ ਅਦਬੀ ਰੰਗ ਬਿਖੇਰਿਆ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …