Sunday, June 21, 2026

ਖਾਲਸਾ ਕਾਲਜ ਨਰਸਿੰਗ ਵਲੋਂ ਤੰਬਾਕੂ ਦੀ ਰੋਕਥਾਮ ਲਈ ਜਾਗਰੂਕਤਾ ਕੈਂਪ

ਅੰਮ੍ਰਿਤਸਰ, 2 ਜੂਨ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਵਲੋਂ ਪ੍ਰਿੰਸੀਪਲ ਡਾ. ਕਮਲਜੀਤ ਕੌਰ ਅਤੇ ਡਾ. ਰੁਪਿੰਦਰ ਕੌਰ ਮੈਡੀਕਲ ਅਫਸਰ ਡੈਂਟਲ ਦੀ ਯੋਗ ਅਗਵਾਈ ਹੇਠ ਤੰਬਾਕੂ ਰੋਕਥਾਮ ਦਿਵਸ ਸਬੰਧੀ ਭਾਈ ਹਿੰਮਤ ਸਿੰਘ ਸੈਟੇਲਾਈਟ ਹਸਪਤਾਲ ਨਰੈਣਗੜ ਛੇਹਰਟਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਵਿਦਿਆਰਥੀਆਂ ਨੇ ਤੰਬਾਕੂ ਰੋਕਥਾਮ ਬਾਰੇ ਬੜੇ ਸਰਲ ਅਤੇ ਆਕਰਸ਼ਿਕ ਪੋਸਟਰ ਬਣਾ ਕੇ ਹਸਪਤਾਲ ਦੇ ਸਿਹਤ ਕਰਮਚਾਰੀਆਂ ਅਤੇ ਮਰੀਜ਼ਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਸਮੂਹ ਮੈਂਬਰਾਂ ਨੇ ਤੰਬਾਕੂ ਬਾਰੇ ਜਾਗਰੂਕਤਾ ਫੈਲਾਉਣ ਅਤੇ ਮਰੀਜ਼ਾਂ ਨੇ ਜੀਵਨ ਭਰ ਤੰਬਾਕੂ ਨਾ ਲੈਣ ਦੀ ਸੋਂਹ ਚੁੱਕੀ।
            ਇਸ ਮੌਕੇ ਡਾ. ਜਸਪਾਲ ਕੌਰ ਅਤੇ ਡਾ. ਰੁਪਿੰਦਰ ਕੌਰ ਨੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਯਤਨਾਂ ਦੀ ਸ਼ਲਾਘਾ ਕੀਤੀ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …