Sunday, January 5, 2025

ਖ਼ਾਲਸਾ ਕਾਲਜ ਵਿਖੇ ‘ਰੇਡੀਓ ਕੈਮਿਸਟਰੀ ਤੇ ਰੇਡੀਓ ਆਈਸੋਟੋਪਾਂ ਦੀ ਵਰਤੋਂ ਬਾਰੇ’ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 2 ਜੂਨ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪ੍ਰਮਾਣੂ ਊਰਜਾ ਵਿਭਾਗ ਸਰਕਾਰ ਦੇ ਸਹਿਯੋਗ ਨਾਲ ਪੀ.ਜੀ ਡਿਪਾਰਟਮੈਂਟ ਆਫ਼ ਫਿਜ਼ਿਕਸ ਵੱਲੋਂ ‘ਰੇਡੀਓ ਕੈਮਿਸਟਰੀ ਅਤੇ ਰੇਡੀਓ ਆਈਸੋਟੋਪਾਂ ਦੀ ਵਰਤੋਂ ਬਾਰੇ’ 5 ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਭਾਰਤ ਅਤੇ ਭਾਰਤੀ ਪ੍ਰਮਾਣੂ ਰਸਾਇਣ ਵਿਗਿਆਨੀ ਅਤੇ ਸਹਿਯੋਗੀ ਵਿਗਿਆਨੀਆਂ ਦੀ ਐਸੋਸੀਏਸ਼ਨ (ਆਈ.ਏ.ਐਨ.ਸੀ.ਏ.ਐਸ) ਜਿਸ ਦਾ ਮੁੱਖ ਦਫਤਰ ਭਾਬਾ ਪ੍ਰਮਾਣੂ ਖੋਜ਼ ਕੇਂਦਰ ਮੁੰਬਈ ਵਿਖੇ ਹੈ।ਆਈ.ਏ.ਐਨ.ਸੀ.ਏ.ਐਸ ਦਾ ਉਦੇਸ਼ ਪ੍ਰਮਾਣੂ ਊਰਜ਼ਾ ਦੀ ਸ਼ਾਂਤਮਈ ਵਰਤੋਂ ਅਤੇ ਖੇਤੀਬਾੜੀ, ਦਵਾਈ ਅਤੇ ਖੋਜ਼ ’ਚ ਰੇਡੀਓ ਆਈਸੋਟੋਪਾਂ ਦੀ ਵਰਤੋਂ ਨੂੰ ਫੈਲਾਉਣਾ ਹੈ।ਜਿਸ ਤਹਿਤ ਭਾਰਤ ਦੀਆਂ ਵੱਖ-ਵੱਖ ਸੰਸਥਾਵਾਂ ’ਚ ਵਰਕਸ਼ਾਪਾਂ ਦਾ ਆਯੋਜਨ ਕਰਕੇ ਇਹ ਪ੍ਰਾਪਤੀ ਕੀਤੀ ਜਾ ਰਹੀ ਹੈ ਅਤੇ ਮੌਜ਼ੂਦਾ ਵਰਕਸ਼ਾਪ ਇਸ ਲੜੀ ’ਚ 104ਥੀ ਹੈ।
                  ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਦੇਖ-ਰੇਖ ਹੇਠ ਕਰਵਾਈ ਗਈ ਇਸ ਵਰਕਸ਼ਾਪ ’ਚ ਵੱਖ-ਵੱਖ ਕਾਲਜਾਂ ਦੇ 75 ਦੇ ਕਰੀਬ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਵਰਕਸ਼ਾਪ ਦੇ ਮੁੱਖ ਬੁਲਾਰੇ ਭਾਭਾ ਪਰਮਾਣੂ ਖੋਜ਼ ਕੇਂਦਰ ਮੁੰਬਈ ਦੇ ਪ੍ਰਸਿੱਧ ਵਿਗਿਆਨੀ ਸਨ, ਜਿਨ੍ਹਾਂ ਨੇ ਸਵੇਰ ਦੇ ਸੈਸ਼ਨਾਂ ’ਚ ਰੇਡੀਓ ਕੈਮਿਸਟਰੀ ਦੇ ਵੱਖ-ਵੱਖ ਪਹਿਲੂਆਂ ’ਤੇ ਭਾਸ਼ਣ ਦਿੱਤੇ ਅਤੇ ਸ਼ਾਮ ਦੇ ਸੈਸ਼ਨ ’ਚ ਰੇਡੀਓਐਕਟੀਵਿਟੀ ਦੇ ਸੁਰੱਖਿਅਤ ਪ੍ਰਬੰਧਨ ’ਤੇ ਪ੍ਰੈਕਟੀਕਲ ਕਰਵਾਏ।
ਉਦਘਾਟਨੀ ਸੈਸ਼ਨ ’ਚ ਵਰਕਸ਼ਾਪ ਦੇ ਡੀਨ ਅਕਾਦਮਿਕ ਮਾਮਲੇ ਅਤੇ ਕੋ-ਆਰਡੀਨੇਟਰ ਡਾ: ਤਮਿੰਦਰ ਸਿੰਘ ਭਾਟੀਆ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।ਇਸ ਵਰਕਸ਼ਾਪ ਦੇ ਫਾਇਦਿਆਂ ਬਾਰੇ ਸੰਬੋਧਨ ਕਰਦਿਆਂ ਡਾ. ਮਹਿਲ ਸਿੰਘ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਬੀ. ਏ. ਆਰ. ਸੀ. ਸਾਈਡ ਤੋਂ ਕੋ-ਆਰਡੀਨੇਟਰ ਡਾ. ਸਤਿਆਜੀਤ ਚੌਧਰੀ ਨੇ ਵਰਕਸ਼ਾਪ ’ਚ ਕਰਵਾਏ ਜਾਣ ਵਾਲੇ ਲੈਕਚਰਾਂ ਅਤੇ ਪ੍ਰੈਕਟੀਕਲਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ, ਜਦਕਿ ਡਾ: ਪੀ.ਸੀ ਕਲਸੀ ਨੇ ਵਰਕਸ਼ਾਪ ਦੇ ਉਦੇਸ਼ਾਂ ਬਾਰੇ ਦੱਸਿਆ।ਇਸ ਤੋਂ ਇਲਾਵਾ ਰੇਡੀਓ ਕੈਮਿਸਟਰੀ ਡਿਵੀਜ਼ਨ, ਬੀ.ਏ.ਆਰ.ਸੀ ਮੁੰਬਈ ਦੇ ਮੁੱਖੀ ਡਾ. ਪੀ.ਕੇ ਮੋਹਪਾਤਰਾ ਨੇ ਮੁੱਖ ਭਾਸ਼ਣ ਦਿੱਤਾ। ਉਦਘਾਟਨੀ ਸੈਸ਼ਨ ਦੀ ਸਮਾਪਤੀ ਫ਼ਿਜਿਕਸ ਵਿਗਿਆਨ ਵਿਭਾਗ ਦੀ ਮੁੱਖੀ ਅਤੇ ਵਰਕਸ਼ਾਪ ਦੀ ਕਨਵੀਨਰ ਡਾ. ਹਰਵਿੰਦਰ ਕੌਰ ਦੇ ਧੰਨਵਾਦ ਦੇ ਮਤੇ ਨਾਲ ਹੋਈ।
                ਅਗਲੇ ਦਿਨਾਂ ’ਚ ਡਾ. ਐਸ.ਚੌਧਰੀ, ਡਾ. ਪੀ.ਸੀ ਕਲਸੀ, ਡਾ. ਪ੍ਰਣਵ ਕੁਮਾਰ ਐਫ.ਸੀ.ਡੀ, ਡਾ: ਚੰਦਨ ਕੁਮਾਰ, ਆਰ.ਪੀ.ਐਚ.ਡੀ, ਕੁ. ਦੇਬਾਰਾਤੀ ਦਾਸ, ਆਰ.ਸੀ.ਡੀ, ਨਿਤਿਨ ਗੁੰਬਰ, ਐਫ਼.ਸੀ.ਡੀ, ਡਾ. ਸੁਮਿਤ ਗੁਪਤਾ, ਐਫ਼.ਟੀ.ਡੀ ਅਤੇ ਸ਼ਰੀ ਨੀਲੇਸ਼ ਐਸ ਤਾਵੜੇ, ਆਰ. ਸੀ. ਡੀ. ਸਾਰੇ ਭਾਭਾ ਪ੍ਰਮਾਣੂ ਖੋਜ ਕੇਂਦਰ ਮੁੰਬਈ ਤੋਂ ਵਰਕਸ਼ਾਪ ਦਾ ਹਿੱਸਾ ਰਹੇ।
               ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਆਰਸੀ ਐਂਡ ਆਈ ਗਰੁੱਪ, ਭਾਭਾ ਪਰਮਾਣੂ ਖੋਜ਼ ਕੇਂਦਰ ਮੁੰਬਈ ਦੇ ਡਾਇਰੈਕਟਰ ਡਾ. ਐਸ. ਕੰਨਨ ਨੇ ਕੀਤੀ।ਸਮਾਰੋਹ ਮੌਕੇ ਡਾ. ਕੰਨਨ ਨੇ ਪਰਮਾਣੂ ਕਿਰਨਾਂ ਦੀ ਸ਼ਾਂਤੀਪੂਰਨ ਵਰਤੋਂ ’ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਰੇਡੀਏਸ਼ਨਾਂ ਦੇ ਸੁਰੱਖਿਅਤ ਪ੍ਰਬੰਧਨ ਬਾਰੇ ਵੀ ਰੇਖਾਂਕਿਤ ਕੀਤਾ ਜਿਨ੍ਹਾਂ ਦੀ ਸਿਹਤ ਦੇ ਖੇਤਰ ’ਚ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ।ਪ੍ਰਿੰ: ਡਾ. ਮਹਿਲ ਸਿੰਘ ਨੇ ਡਾ: ਕੰਨਨ ਦਾ ਸਵਾਗਤ ਕੀਤਾ ਅਤੇ ਕਾਲਜ ’ਚ ਇਸ ਵਰਕਸ਼ਾਪ ਲਈ ਆਈ.ਏ.ਐਨ.ਸੀ.ਏ.ਐਸ ਅਤੇ ਬੀ.ਏ.ਆਰ.ਸੀ ਦਾ ਧੰਨਵਾਦ ਕੀਤਾ।
              ਇਸ ਮੌਕੇ ਡਾ. ਮਹਿਲ ਸਿੰਘ ਨੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ।ਪ੍ਰੋਗਰਾਮ ਦੇ ਅਖ਼ਿਰ ’ਚ ਡੀਨ ਅਕਾਦਮਿਕ ਮਾਮਲੇ ਡਾ. ਤਮਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Check Also

ਚੀਫ਼ ਖ਼ਾਲਸਾ ਦੀਵਾਨ ਵਲੋਂ ਪ੍ਰਕਾਸ਼ ਪੁਰਬ ‘ਤੇ ਨਗਰ ਕੀਰਤਨ ਸਜਾਇਆ ਗਿਆ

ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ) – ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ …