Tuesday, November 24, 2026

ਐਮ.ਡੀ ਸੰਜੀਵ ਬਾਂਸਲ ਦੇ ਕੁੜਮ ਰਮੇਸ਼ ਕੁਮਾਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 2 ਜੂਨ (ਜਗਸੀਰ ਲੌਂਗੋਵਾਲ) – ਜੈ ਮਾਂ ਚਿੰਤਪੂਰਨੀ ਚੈਰੀਟੇਬਲ ਟਰੱਸਟ ਦੇ ਵਾਇਸ ਚੈਅਰਮੈਨ, ਸਸਟੋਬਾਲ ਐਸੋਸੀਏਸ਼ਨ ਸੰਗਰੂਰ ਦੇ ਚੇਅਰਮੈਨ, ਉਘੇ ਸਮਾਜ ਸੇਵੀ, ਖੂਨਦਾਨੀ, ਕੋਪਲ ਕੰਪਨੀ ਦੇ ਐਮ.ਡੀ ਸੰਜੀਵ ਬਾਂਸਲ ਦੇ ਕੁੜਮ ਰਮੇਸ਼ ਕੁਮਾਰ (ਰਾਮਾ) ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ।ਇਸ ਦੁੱਖ ਦੀ ਘੜੀ ਅਮਰਦੀਪ ਸਿੰਘ ਰਾਏ ਏ.ਡੀ.ਜੀ.ਪੀ ਪੰਜਾਬ ਪੁਲਿਸ, ਡਾ. ਸੰਦੀਪ ਗਰਗ ਐਸ.ਐਸ.ਪੀ ਰੋਪੜ, ਡਾ. ਗੁਰਵਿੰਦਰ ਸਿੰਘ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ, ਡਾ. ਜਸਵਿੰਦਰ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ, ਹਿਮਾਂਸ਼ੁ ਗੁਪਤਾ ਐਸ.ਡੀ.ਐਮ ਡੇਰਾ ਬੱਸੀ, ਪਵਿੱਤਰ ਸਿੰਘ ਪੀ.ਸੀ.ਐਸ, ਕ੍ਰਿਸ਼ਨ ਕੁਮਾਰ ਪੈਂਥੇ, ਮੋਹਿਤ ਅਗਰਵਾਲ, ਪੁਸ਼ਪਿੰਦਰ ਸਿੰਘ, ਰਾਜੇਸ਼ ਛਿੱਬਰ, ਗੁਰਦੇਵ ਸਿੰਘ ਧਾਲੀਵਾਲ, ਦਵਿੰਦਰ ਅੱਤਰੀ, (ਸਾਰੇ ਡੀ.ਐਸਪੀਜ) ਫਿਲਮੀ ਅਦਾਕਾਰ ਕਰਮਜੀਤ ਅਨਮੋਲ, ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ ਤੋਂ ਇਲਾਵਾ ਹੋਰ ਕਾਫੀ ਗਿਣਤੀ ‘ਚ ਓਦਯੋਗਪਤੀਆ, ਪੱਤਰਕਾਰਾਂ, ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਵਲੋਂ ਸੰਜੀਵ ਬਾਂਸਲ ਅਤੇ ਹੈਲਿਕ ਬਾਂਸਲ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
                    ਪਰਿਵਾਰ ਮੁਤਾਬਿਕ ਮ੍ਰਿਤਕ ਰਮੇਸ਼ ਕੁਮਾਰ ਨਮਿਤ ਅੰਤਿਮ ਅਰਦਾਸ 5 ਜੂਨ ਦਿਨ ਐਤਵਾਰ ਨੂੰ ਨਵੀਂ ਅਗਰਵਾਲ ਗਊਸ਼ਾਲਾ ਨੇੜੇ ਭਾਖੜਾ ਨਹਿਰ ਸਮਾਣਾ ਵਿਖੇ ਹੋਵੇਗੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …