ਸੰਗਰੂਰ, 2 ਜੂਨ (ਜਗਸੀਰ ਲੌਂਗੋਵਾਲ) – ਚੋਣ ਕਮਿਸ਼ਨ ਭਾਰਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ
ਜੋਰਵਾਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸੰਗਰੂਰ ਕਮ ਨੋਡਲ ਅਫਸਰ ਸਵੀਪ ਲਤੀਫ ਅਹਿਮਦ, ਸਬ ਡਵੀਜ਼ਨਲ ਮੈਜਿਸਟਰੇਟ ਸੰਗਰੂਰ ਕਮ ਨੋਡਲ ਅਫਸਰ ਸਵੀਪ ਚਰਨਜੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਅਕਾਲ ਡਿਗਰੀ ਕਾਲਜ (ਲੜਕੀਆਂ) ਸੰਗਰੂਰ ਵਿਖੇ ਵੋਟਰ ਜਾਗਰੂਕਤਾ ਸੰਬੰਧੀ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਗਰੈਜੂਏਸ਼ਨ ਪੱਧਰ ਦੀਆਂ 100 ਤੋਂ ਵੱਧ ਵਿਦਿਆਰਥਣਾਂ ਨਾਲ ਵੋਟਾਂ ਸਬੰਧੀ ਗੱਲਬਾਤ ਕੀਤੀ ਗਈ।ਅਸੈਂਬਲੀ ਪੱਧਰ ਨੋਡਲ ਅਫਸਰ ਬਲਬੀਰ ਚੰਦ ਨੇ ਲੋਕਤੰਤਰ ਅਤੇ ਵੋਟ ਦੀ ਮਹੱਤਤਾ ਬਾਰੇ ਚਰਚਾ ਕੀਤੀ।ਕਾਲਜ ਸਵੀਪ ਇੰਚਾਰਜ਼ ਦਿਪਾਂਸ਼ੂ ਸਰਮਾ ਨੇ ਵੀ ਸੰਬੋਧਨ ਕੀਤਾ।ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਡਾ. ਸੁਖਮਨ ਸਿੱਧੂ ਦਾ ਵਿਸ਼ਸ਼ ਯੋਗਦਾਨ ਰਿਹਾ।ਬਲਬੀਰ ਚੰਦ ਨੇ ਇਸ ਸਮੇਂ ਕਿਹਾ ਕਿ ਆਉਦੇ ਦਿਨਾਂ ‘ਚ ਸਵੀਪ ਤਹਿਤ ਕਾਲਜ ਵਿੱਚ ਰੁੱਖ ਵੀ ਲਗਵਾਏ ਜਾਣਗੇ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media