Saturday, June 20, 2026

ਸ਼ਹੀਦੀ ਪੁਰਬ ਮੌਕੇ ਸਜ਼ਾਇਆ ਨਗਰ ਕੀਰਤਨ

ਸੰਗਰੂਰ, 2 ਜੂਨ (ਜਗਸੀਰ ਲੌਂਗੋਵਾਲ )- ਸ਼ਹੀਦਾਂ ਦੇ ਸਿਰਤਾਜ਼ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਸਥਾਨਕ ਗੁਰਦੁਆਰਾ ਸਾਹਿਬ ਸੰਤਪੁਰਾ ਤੋਂ ਨਗਰ ਕੀਰਤਨ ਸਜਾਇਆ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਅਤੇ ਪੰਜ਼ ਪਿਆਰਿਆਂ ਦੀ ਅਗਵਾਈ ‘ਚ ਇਸ ਨਗਰ ਕੀਰਤਨ ਦੀ ਰਵਾਨਗੀ ਅਰਦਾਸ ਭਾਈ ਰਾਮ ਸਿੰਘ ਹੈਡ ਗ੍ਰੰਥੀ ਨੇ ਕੀਤੀ।ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ, ਬਲਜਿੰਦਰ ਸਿੰਘ ਨਿੱਪੀ, ਜਤਿੰਦਰਪਾਲ ਸਿੰਘ ਹੈਪੀ, ਗੁਰਮੀਤ ਸਿੰਘ ਕਾਲੜਾ, ਰਣਜੀਤ ਸਿੰਘ ਬੱਬੀ, ਲਖਵੀਰ ਸਿੰਘ ਲੱਖਾ, ਸੁਰਿੰਦਰ ਪਾਲ ਸਿੰਘ ਸਿਦਕੀ ਨੇ ਵੀ ਹਾਜ਼ਰੀ ਭਰੀ।ਰਾਜੂ ਪਾਇਪ ਬੈਂਡ ਨੇ ਮਧੁਰ ਧੁੰਨਾਂ ਬਿਖੇਰੀਆਂ।ਭਾਈ ਸੰਦੀਪ ਸਿੰਘ ਹਜ਼ੂਰੀ ਰਾਗੀ ਜਥੇ ਤੋਂ ਬਿਨਾਂ ਕਰਤਾਰ ਸਿੰਘ, ਮਨਪ੍ਰੀਤ ਸਿੰਘ ਗੋਲਡੀ, ਹਰਵਿੰਦਰ ਸਿੰਘ ਪੱਪੂ, ਸੁਰਿੰਦਰ ਪਾਲ ਸਿੰਘ ਸਿਦਕੀ ਤੇ ਇਸਤਰੀ ਸਤਿਸੰਗ ਸਭਾਵਾਂ ਦੇ ਜਥਿਆਂ ਦੀਆਂ ਬੀਬੀਆਂ ਸਵਰਨ ਕੌਰ, ਗੁਰਲੀਨ ਕੌਰ, ਮਨਜੀਤ ਕੌਰ, ਰੰਜਨਪ੍ਰੀਤ ਕੌਰ, ਕੁਲਦੀਪ ਕੌਰ, ਹਰਸਿਮਰਨ ਕੌਰ, ਗੁਰਪ੍ਰੀਤ ਕੌਰ ਤੇ ਨਿਸ਼ਾ ਆਦਿ ਨੇ ਗੁਰਬਾਣੀ ਸ਼ਬਦਾਂ ਦਾ ਗਾਇਨ ਕੀਤਾ।ਵੱਖ-ਵੱਖ ਧਾਰਮਿਕ ਸਥਾਨਾਂ ਰਾਮ ਮੰਦਿਰ, ਗੁਰਦੁਆਰਾ ਸਾਹਿਬ ਨਾਨਕ ਪੁਰਾ, ਸੁਨਾਮੀ ਗੇਟ ਬਜ਼ਾਰ, ਈਦਗਾਹ ਮੁਹੱਲਾ, ਨਾਨਕ ਪੁਰਾ, ਸਹਾਰਾ ਫਾਊਂਡੇਸ਼ਨ, ਸਾਲਾਸਰ ਧਾਮ ਲੰਗਰ ਕਮੇਟੀ, ਜਿਲ੍ਹਾ ਯੂਥ ਕਾਂਗਰਸ ਮਨੀ ਕਥੂਰੀਆ ਦੀ ਅਗਵਾਈ ‘ਚ ਸੰਗਰੂਰ ਟਾਈਪਿਸਟ ਐਸੋਸ਼ੀਏਸ਼ਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰਦੁਆਰਾ ਜੋਤੀ ਸਰੂਪ, ਸਦਰ ਬਜ਼ਾਰ ਮਾਰਕੀਟ, ਜੈਨ ਸਵੀਟਸ, ਥਰੇਜਾ ਕਨਫੈਕਸ਼ਰੀ ਆਦਿ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲੇ ਭੇਟ ਕਰਦਿਆਂ ਫੁੱਲਾਂ ਦੀ ਵਰਖਾ ਕੀਤੀ ਅਤੇ ਠੰਢੇ ਮਿੱਠੇ ਜਲ ਤੇ ਜੂਸ ਦੀ ਛਬੀਲ, ਬਰੈਡ ਪਕੌੜਾ, ਮਿਠਿਆਈਆਂ ਆਦਿ ਨਾਲ ਸੰਗਤਾਂ ਦੀ ਸੇਵਾ ਕੀਤੀ।
                      ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਜਸਵਿੰਦਰ ਸਿੰਘ ਪ੍ਰਿੰਸ ਮੁਖੀ ਤਾਲਮੇਲ ਕਮੇਟੀ, ਅਰਵਿੰਦਰ ਸਿੰਘ ਪਿੰਕੀ, ਜਤਿੰਦਰ ਸਿੰਘ ਰੇਖੀ, ਗੁਰਮੀਤ ਸਿੰਘ ਨਾਗੀ, ਦਲਵੀਰ ਸਿੰਘ ਬਾਬਾ, ਕੁਲਵੀਰ ਸਿੰਘ, ਸਰਬਜੀਤ ਸਿੰਘ ਰੇਖੀ, ਮਹਿੰਦਰ ਕੁਮਾਰ, ਡਾ. ਦਿਨੇਸ਼ ਕੁਮਾਰ, ਵਰਿੰਦਰ ਜੀਤ ਸਿੰਘ ਬਜਾਜ, ਸਬ-ਇੰਸਪੈਕਟਰ ਅਸ਼ੋਕ ਕੁਮਾਰ, ਹਰਬੰਸ ਸਿੰਘ ਕੁਮਾਰ ਆਦਿ ਨੇ ਸ਼ਮੂਲੀਅਤ ਕੀਤੀ।ਨਗਰ ਕੀਰਤਨ ਲਈ ਸੁਖਪਾਲ ਸਿੰਘ ਗਗੜਪੁਰ, ਰਾਜ ਕੁਮਾਰ ਰਾਜੂ, ਗੁਰਮੇਲ ਸਿੰਘ, ਅਮਨਦੀਪ ਸਿੰਘ, ਭਾਈ ਘਨੱਈਆ ਜੀ ਸੇਵਾ ਦਲ ਦਾ ਵਿਸੇਸ਼ ਸਹਿਯੋਗ ਰਿਹਾ।ਨਗਰ ਕੀਰਤਨ ਦੀ ਸਮਾਪਤੀ ਤੇ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸਮੂਹ ਸੰਗਤਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …