Tuesday, April 30, 2024

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਬਿਜਲੀ ਵਿਭਾਗ ਦੇ ਸਰਹੱਦੀ ਜ਼ੋਨ ਮੁੱਖੀ ਦੇ ਦਫ਼ਤਰ ‘ਚ ਛਾਪਾ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅੰਮ੍ਰਿਤਸਰ ਸਥਿਤ ਸਰਹੱਦੀ ਜੋਨ ਮੁੱਖੀ ਦੇ ਦਫਤਰ ਵਿੱਚ ਅਚਨਚੇਤ ਛਾਪਾ ਮਾਰਿਆ।ਜਿਸ ਦੌਰਾਨ ਸਾਰੇ ਕਰਮਚਾਰੀ ਡਿਊਟੀ ‘ਤੇ ਹਾਜ਼ਰ ਮਿਲੇ।ਉਹਨਾਂ ਨੇ ਕਰਮਚਾਰੀਆਂ ਦੇ ਕੰਮਾਂ ਦਾ ਵੇਰਵਾ ਲਿਆ ਅਤੇ ਕੁੱਝ ਰਿਕਾਰਡ ਦੀ ਜਾਂਚ ਵੀ ਕੀਤੀ।ਕਰਮਚਾਰੀਆਂ ਵਲੋਂ ਆਪਣੇ ਗਲ ਵਿੱਚ ਲਟਕਾਏ ਹੋਏ ਸ਼ਨਾਖਤੀ ਕਾਰਡਾਂ ਦੀ ਕੈਬਨਿਟ ਮੰਤਰੀ ਨੇ ਪ੍ਰਸੰਸਾ ਕੀਤੀ ਅਤੇ ਇੱਛਾ ਜਾਹਿਰ ਕੀਤੀ ਕਿ ਸਾਰੇ ਪੰਜਾਬ ਵਿੱਚ ਵਿਭਾਗ ਦੇ ਕਰਮਚਾਰੀਆਂ ਨੂੰ ਆਪਣੇ-ਆਪਣੇ ਸਨਾਖ਼ਤੀ ਕਾਰਡ ਇਸੇ ਤਰ੍ਹਾਂ ਡਿਸਪਲੇਅ ਕਰਨੇ ਚਾਹੀਦੇ ਹਨ ਤਾਂ ਜੋ ਬਾਹਰੋਂ ਆਇਆ ਵਿਅਕਤੀ ਕਰਮਚਾਰੀ ਦੀ ਅਸਾਨੀ ਨਾਲ ਸ਼ਨਾਖਤ ਕਰਕੇ ਆਪਣਾ ਕੰਮ ਕਰਵਾ ਸਕੇ।ਉਨ੍ਹਾਂ ਨੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਬਾਹਰੋਂ ਆਉਣ ਵਾਲੇ ਲੋਕਾਂ ਅਤੇ ਦਫ਼ਤਰੀ ਕਰਮਚਾਰੀਆਂ ਦਾ ਪੂਰਨ ਸਹਿਯੋਗ ਦੇਣ ਤਾਂ ਜੋ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
ਇਸ ਮੌਕੇ ਚੀਫ ਬਾਰਡਰ ਜੋਨ ਬਾਲ ਕ੍ਰਿਸ਼ਨ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਦਫਤਰ ਵਲੋਂ ਕਿਸੇ ਵੀ ਤਰਾਂ ਦੀ ਊਣਤਾਈ ਕੀਤੀ ਜਾਂਦੀ ਹੈ।ਕਰਮਚਾਰੀ ਭਵਿੱਖ ਵਿੱਚ ਵੀ ਨਿਰੰਤਰ ਸੇਵਾ ਲਈ ਡਟੇ ਰਹਿਣਗੇ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …