Saturday, March 28, 2026

ਪ੍ਰਾਇਮਰੀ ਸਕੂਲ ਦਿਆਲਪੁਰਾ ਵਿਖੇ 4 ਰੋਜ਼ਾ ਸਮਰ ਕੈਂਪ ਲਗਾਇਆ ਗਿਆ

ਸਮਰਾਲਾ, 4 ਜੂਨ (ਇੰਦਰਜੀਤ ਸਿੰਘ ਕੰਗ) – ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਿਆਲਪੁਰਾ ਵਿਖੇ ਸਕੂਲ ਇੰਚਾਰਜ਼ ਰਾਜਿੰਦਰ ਕੌਰ ਕੰਗ ਦੀ ਅਗਵਾਈ ਹੇਠ ਬੱਚਿਆਂ ਦਾ ਚਾਰ ਰੋਜ਼ਾ ਸਮਰ ਕੈਂਪ ਲਗਾਇਆ ਗਿਆ।ਮੈਡਮ ਕੰਗ ਨੇ ਕਿਹਾ ਕਿ ਇਸ ਚਾਰ ਰੋਜ਼ਾ ਸਮਰ ਕੈਂਪ ਦੌਰਾਨ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਯੋਗ ਅਭਿਆਸ, ਸੁੰਦਰ ਲਿਖਾਈ, ਪੇਟਿੰਗ ਮੁਕਾਬਲੇ, ਮੈਪ ਸਕਿੱਲ, ਖੇਡਾਂ, ਡਾਂਸ ਆਦਿ ਸਿਖਾਇਆ ਗਿਆ।ਇਸ ਤੋਂ ਇਲਾਵਾ ਬੱਚਿਆਂ ਦਾ ਮਨੋਬਲ ਉਚਾ ਚੁੱਕਣ ਲਈ ਭਾਸ਼ਣ ਮੁਕਾਬਲੇ, ਯੋਗ ਅਭਿਆਸ ਦੌਰਾ ਵੱਖ-ਵੱਖ ਤਰ੍ਹਾਂ ਦੇ ਆਸਣ ਅਤੇ ਉਨ੍ਹਾਂ ਦੇ ਫ਼ਾਇਦੇ ਆਦਿ ਦੱਸੇ ਗਏ।ਸਕਿੱਟ, ਐਕਟਿੰਗ ਆਦਿ ਦੀਆਂ ਵਿਸ਼ੇਸ਼ ਕਲਾਸਾਂ ਲਗਾਈਆਂ ਗਈਆਂ।ਕੈਂਪ ਦੇ ਅਖੀਰਲੇ ਦਿਨ ਅੱਜ ਸਕੂਲ ਇੰਚਾਰਜ਼ ਮੈਡਮ ਰਾਜਿੰਦਰ ਕੌਰ ਕੰਗ ਨੇ ਕੈਂਪ ਲਗਾਉਣ ਵਾਲੇ ਬੱਚਿਆਂ ਨੂੰ ਛੁੱਟੀਆਂ ਦੌਰਾਨ ਦਿਲ ਲਗਾ ਕੇ ਪੜ੍ਹਨ ਅਤੇ ਉਤਸ਼ਾਹ ਵਧਾਉਣ ਹਿੱਤ ਕਾਪੀਆਂ, ਪੈਨਸਿਲਾਂ ਤੇ ਪੈਨ ਆਦਿ ਦੀ ਸਟੇਸ਼ਨਰੀ ਵੰਡੀ ਗਈ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …