ਅੰਮ੍ਰਿਤਸਰ, 11 ਜੂਨ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੀਆਂ 11 ਵਿਦਿਆਰਥਣਾਂ ਦੀ ਚੋਣ `ਕੈਪਜੈਮਿਨੀ` ਇਨਫਰਮੇਸ਼ਨ
ਤਕਨਾਲੋਜੀ (ਆਈ.ਟੀ) ਸਰਵਿਸਿਜ਼ ਐਂਡ ਕਾਉਂਸਲਿੰਗ `ਚ ਮਾਹਿਰ ਮਲਟੀਨੈਸ਼ਨਲ ਪ੍ਰੋਫੈਸ਼ਨਲ ਸਰਵਿਸਿਜ਼ ਕੰਪਨੀ `ਚ ਕੀਤੀ ਗਈ।ਕੰਪਨੀ ਦੁਆਰਾ ਆਨਲਾਈਨ ਪਲੇਸਮੈਂਟ ਅਭਿਆਨ ਚਲਾਇਆ ਗਿਆ ਜਿਸ `ਚ ਭਰਤੀ ਬੋਰਡ ਦੁਆਰਾ ਕੁੱਲ 11 ਵਿਦਿਆਰਥਣਾਂ – 10 ਬੀ ਸੀ ਏ ਅਤੇ ਇਕ ਬੀ.ਐਸਸੀ (ਆਈ ਟੀ) ਨੂੰ ਚੁਣਿਆ ਗਿਆ।ਭਰਤੀ ਪ੍ਰਕਿਰਿਆ ਆਨਲਾਈਨ ਯੋਗਤਾ ਅਤੇ ਤਕਨੀਕੀ ਟੈਸਟ ਅਤੇ ਐਚ.ਆਰ ਇੰਟਰਵਿਊ `ਤੇ ਅਧਾਰਿਤ ਸੀ।ਚੁਣੀਆਂ ਗਈਆਂ ਵਿਦਿਆਰਥਣਾਂ ਨੂੰ 2,75,000/- ਦਾ ਆਕਰਸ਼ਕ ਸਾਲਾਨਾ ਪੈਕਜ ਦਿੱਤਾ ਗਿਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਪ੍ਰੋ. ਮਨੋਜ ਪੁਰੀ ਡੀਨ ਪਲੇਸਮੈਂਟ ਅਤੇ ਉਹਨਾਂ ਦੀ ਟੀਮ ਦੁਆਰਾ ਕੀਤੀਆਂ ਜਾ ਰਹੀਆਂ ਲਗਾਤਾਰ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਅਤੇ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media