Friday, March 20, 2026

ਪੰਜਾਬ ਸਰਕਾਰ ਵਲੋਂ ਵਡੇ ਪੱਧਰ ‘ਤੇ ‘ਸਟਾਰਅੱਪ-ਮਾਸਟਰ ਯੂਅਰ ਡੈਸਟੀਨੀ’ ਬਾਰੇ ਵੈਬੀਨਾਰ 15 ਜੂਨ ਨੂੰ

ਪਠਾਨਕੋਟ, 14 ਜੂਨ (ਪੰਜਾਬ ਪੋਸਟ ਬਿਊਰੋ) – ਸ੍ਰੀਮਤੀ ਡਾ. ਦੀਪਤੀ ਉਪਲ ਆਈ.ਏ.ਐਸ ਡਾਇਰੈਕਟਰ ਜਨਰਲ, ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਤੇ ਰਾਜੇਸ ਤ੍ਰਿਪਾਠੀ, ਪੀ.ਸੀ.ਐਸ, ਵਧੀਕ ਮਿਸ਼ਨ ਡਾਇਰੈਕਟਰ, ਡੀ.ਈ.ਜੀ.ਐਸ.ਡੀ.ਟੀ ਕੈਰੀਅਰ ਟਾਕ 15 ਜੂਨ 2022 ਨੂੰ ਸਵੇਰੇ 11:00 ਵਜੇ “ਸਟਾਰਟਅੱਪ-ਮਾਸਟਰ ਯੂਅਰ ਡੈਸਟੀਨੀ” ਵਿਸ਼ੇ ‘ਤੇ ਆਯੋਜਿਤ ਕੀਤੀ ਜਾ ਰਹੀ ਹੈ।ਮੁੱਖ ਬੁਲਾਰੇ ਹਰਦੀਪ ਸਿੰਘ ਸੀਨੀਅਰ ਕੰਸਲਟੈਂਟ ਇਨਵੈਸਟ ਪੰਜਾਬ ਅਤੇ ਸ੍ਰੀਮਤੀ ਪ੍ਰਿ੍ਰਆ ਸਿੰਘ ਮੈਨੇਜਿੰਗ ਡਾਇਰੈਕਟਰ ਬਲੈਕ ਆਈ ਟੈਕਨਾਲੋਜੀਜ ਪ੍ਰਾ. ਲਿਮ. ਹਨ।
                ਜਿਕਰਯੋਗ ਹੈ ਕਿ ਕੈਰੀਅਰ ਟਾਕ ਕਰਵਾਉਣ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਦੀ ਮਾਹਿਰਾਂ ਦੀ ਦਿੱਤੀ ਗਈ ਸਲਾਹ ਨਾਲ ਮਦਦ ਕਰਨਾ ਹੈ ਕਿ ਉਹ ਆਪਣੇ ਭਵਿੱਖ ਨੂੰ ਕਿਵੇਂ ਸਵਾਰ ਸਕਦੇ ਹਨ ਅਤੇ ਆਪਣੇ ਕਾਰੋਬਾਰ ਵਿੱਚ ਨਿਵੇਸ ਕਰਕੇ ਆਪਣੀ ਕਿਸਮਤ ਦਾ ਫੈਸਲਾ ਖੁੱਦ ਕਰ ਸਕਦੇ ਹਨ।ਕੈਰੀਅਰ ਟਾਕ ਦੇ ਮੁੱਖ ਫੋਕਸ ਖੇਤਰ ਚਾਹਵਾਨ ਉਦਮੀਆਂ ਨੂੰ ਆਪਣਾ ਉਦਮ ਕਿਵੇਂ ਸੁਰੂ ਕਰਨਾ ਹੈ ਅਤੇ ਸਰਕਾਰੀ ਸਕੀਮਾਂ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਕਿਵੇਂ ਮਦਦ ਕਰ ਸਕਦੀਆਂ ਹਨ, ਇਸ ਬਾਰੇ ਜਾਗਰੂਕ ਕਰਨਾ ਹੈ।ਇਹ ਈਵੈਂਟ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਫੇਸਬੁੱਕ ਪੇਜ ‘ਤੇ ਲਾਈਵ ਹੋਵੇਗਾ।ਉਨ੍ਹਾਂ ਕਿਹਾ ਕਿ ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਫੇਸਬੁੱਕ ਪਜ਼ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ‘ਤੇ ਲਾਈਵ ਸ਼ੈਸ਼ਨ ਵਿੱਚ ਸ਼ਾਮਲ ਹੋ ਸਕਦੇ ਹਨ ਜਾਂ ਲਿੰਕ <https://fb.me/e/3dM2obxup> ‘ਤੇ ਜਾ ਸਕਦੇ ਹਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …