ਸਮਰਾਲਾ, 14 ਜੂਨ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ:) ਸਮਰਾਲਾ ਵਲੋਂ ਪ੍ਰਿੰ: (ਡਾ.) ਪਰਮਿੰਦਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਉੱਘੇ ਪੰਜਾਬੀ
ਲੇਖਕ ਸਵ: ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਪੰਨੂ ਦੀ ਯਾਦ ਨੂੰ ਸਮਰਪਿਤ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੰਚ ਨਾਲ ਜੁੜੇ ਸਾਰੇ ਲੇਖਕ ਸ਼ਾਮਲ ਹੋਏ। ਪ੍ਰਿੰ: (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਪੰਨੂੰ ਨੂੰ ਇੱਕ ਸੁਹਿਰਦ ਇਨਸਾਨ, ਸਮਰਪਿਤ ਲੇਖਕ, ਅਧਿਆਪਕ, ਸਮਾਜ ਸੇਵਕ ਅਤੇ ਟਰੇਡ ਯੂਨੀਅਨ ਆਗੂ ਦੱਸਿਆ।ਉਹਨਾਂ ਕਿਹਾ ਕਿ ਪ੍ਰੋ. ਪੰਨੂੰ ਨੇ ਸਾਹਿਤ ਦੀ ਹਰ ਵਿਧਾ ਵਿੱਚ ਬਹੁਤ ਸਫ਼ਲਤਾਪੁਰਬਕ ਆਪਣਾ ਹੱਥ ਅਜ਼ਮਾਇਆ।ਉਹਨਾਂ ਦੇ ਲੇਖ ਪੰਜਾਬ ਅਤੇ ਪੰਜਾਬੋਂ ਬਾਹਰ ਸਾਰੇ ਮੁੱਖ ਅਖ਼ਬਾਰਾਂ ਵਿਚ ਛਪਦੇ ਰਹੇ।ਉਹਨਾਂ ਕਹਾਣੀ, ਕਵਿਤਾ ਅਤੇ ਸਵੈ ਜੀਵਨੀ ਲਿਖੀ।ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਕਰੀਬ ਦੋ ਦਰਜ਼ਨ ਤੋਂ ਵੱਧ ਕਿਤਾਬਾਂ ਦੀ ਰਚਨਾ ਕੀਤੀ।ਉਹਨਾਂ ਕਿਹਾ ਕਿ ਪ੍ਰੋ. ਨੌਸ਼ਹਿਰਵੀ ਦਾ ਜੀਵਨ ਪ੍ਰੇਰਣਾ ਦਾ ਸੋਮਾ ਰਿਹਾ।ਉਹ ਕੁਲਵਕਤੀ ਲੇਖਕ ਦੇ ਨਾਲ ਹੀ ਉਹ ਇੱਕ ਆਦਰਸ਼ ਅਧਿਆਪਕ ਵੀ ਸੀ।ਜਿਸ ਤੋਂ ਪ੍ਰੇਰਣਾ ਲੈ ਕੇ ਉਹਨਾਂ ਦੇ ਵਿਦਿਆਰਥੀ ਅੱਜ ਵੱਡੇ ਮੁਕਾਮਾਂ ’ਤੇ ਬੈਠੇ ਹਨ।ਉਹਨਾਂ ਆਪਣੇ ਵਿਦਿਆਰਥੀਆਂ ਨੂੰ ਚੰਗੀ ਸੇਧ ਦੇ ਕੇ ਚੰਗੇ ਨਾਗਰਿਕ ਬਣਾਇਆ।ਪ੍ਰਿੰ: (ਡਾ.) ਬੈਨੀਪਾਲ ਨੇ ਉਹਨਾਂ ਵਲੋਂ ਰਚਿਤ ਪੁਸਤਕ ਵਿਚੋਂ ਕਵਿਤਾਵਾਂ ਦੇ ਕੁੱਝ ਅੰਸ਼ ਪੜ੍ਹ ਕੇ ਹਾਜ਼ਰ ਸਰੋਤਿਆਂ ਦੀ ਨਜ਼ਰ ਕੀਤੇ।ਉਹਨਾਂ ਕਿਹਾ ਉਹਨਾਂ ਵਲੋਂ ਪੰਜਾਬ ਲੋਕ ਸੱਭਿਆਚਾਰਕ (ਪਲਸ) ਮੰਚ ਦੀ ਸਥਾਪਨਾ ਕਰਨ ਵਿੱਚ ਜ਼ਿਕਰਯੋਗ ਯੋਗਦਾਨ ਪਾਇਆ।ਹਰਜਿੰਦਰਪਾਲ ਸਿੰਘ ਸਮਰਾਲਾ, ਹਰਬੰਸ ਸਿੰਘ ਮਾਲਵਾ, ਲਖਬੀਰ ਸਿੰਘ ਬਲਾਲਾ, ਬੰਤ ਸਿੰਘ ਖਾਲਸਾ, ਕਰਮ ਚੰਦ ਮੈਨੇਜਰ ਅਤੇ ਸੁਰਜੀਤ ਸਿੰਘ ਵਿਸ਼ਦ ਨੇ ਪ੍ਰੋ. ਨੌਸ਼ਹਿਰਵੀ ਨਾਲ ਬਿਤਾਏ ਆਪਣੇ ਯਾਦਗਾਰੀ ਪਲਾਂ ਦੀ ਦਾਸਤਾਨ ਸਾਂਝੀ ਕੀਤੀ।ਸਾਰੇ ਹੀ ਬੁਲਾਰਿਆਂ ਨੇ ਮਰਹੂਮ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਪੰਨੂ ਦੀਆਂ ਲਿਖਤਾਂ, ਉਹਨਾਂ ਵੱਲੋਂ ਕੀਤੇ ਸਮਾਜ ਸੁਧਾਰ ਦੇ ਕੰਮਾਂ, ਟਰੇਡ ਯੂਨੀਅਨ ਸਰਗਰਮੀਆਂ ਅਤੇ ਉਹਨਾਂ ਦੇ ਅਧਿਆਪਨ ਕਾਰਜ਼ਾਂ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਤੌਰ ’ਤੇ ਹਰਜਿੰਦਰਪਾਲ ਸਿੰਘ ਸਮਰਾਲਾ, ਬੰਤ ਸਿੰਘ ਖਾਲਸਾ, ਕਰਮ ਚੰਦ ਮੈਨੇਜਰ, ਪਿ੍ਰੰ: (ਡਾ.) ਪਰਮਿੰਦਰ ਸਿੰਘ ਬੈਨੀਪਾਲ, ਨਵਚੇਤਨ ਵੇਗ ਪੰਨੂ, ਲਖਬੀਰ ਸਿੰਘ ਬਲਾਲਾ, ਅਵਤਾਰ ਸਿੰਘ ਉਟਾਲਾਂ, ਹਰਬੰਸ ਸਿੰਘ ਅਤੇ ਸੁਰਜੀਤ ਸਿੰਘ ਵਿਸ਼ਦ, ਅਵਤਾਰ ਸਿੰਘ ਉਟਾਲ ਆਦਿ ਹਾਜ਼ਰ ਸਨ।ਮੰਚ ਸੰਚਾਲਨ ਸੁਰਜੀਤ ਸਿੰਘ ਵਿਸ਼ਦ ਨੇ ਕੀਤਾ।
ਅਖੀਰ `ਚ ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media