Friday, March 20, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਐਨ.ਸੀ.ਸੀ ਵਿੰਗ ਨੇ ਪੁਨੀਤ ਸਾਗਰ ਅਭਿਆਨ ‘ਚ ਲਿਆ ਭਾਗ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ ਸੱਗੂ) – ਐਨ.ਸੀ.ਸੀ ਦੇ 75ਵੇਂ ਸਥਾਪਨਾ ਦਿਵਸ ਸਬੰਧੀ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਐਨ.ਸੀ.ਸੀ ਵਿੰਗ ਵੱਲੋਂ ਪੁਨੀਤ ਸਾਗਰ ਅਭਿਆਨ ਤਹਿਤ ਤਾਰਾਂ ਵਾਲਾ ਪੁੱਲ ਨਹਿਰ ਦੇ ਕੰਢਿਆਂ ਦੀ ਸਫ਼ਾਈ ਕੀਤੀ।ਪਹਿਲੀ ਪੰਜਾਬ ਗਰਲਜ਼ ਬਟਾਲੀਅਨ ਦੀਆਂ ਕੈਡਿਟਾਂ ਨੇ ਨਹਿਰ ਦੇ ਆਸ-ਪਾਸ ਪਲਾਸਟਿਕ ਦੇ ਲਿਫਾਫੇ ਸਮੇਤ ਹੋਰ ਗੰਦਗੀ ਸਾਫ਼ ਕੀਤੀ।ਐਨ.ਸੀ.ਸੀ ਕੈਡਿਟਾਂ ਨੇ ‘ਪਾਣੀ ਬਚਾਓ ਧਰਤ ਬਚਾਓ’, ਤੇ ‘ਪਲਾਸਟਿਕ ਦੀ ਵਰਤੋਂ ਨਾ ਕਰੋ’ ਦੇ ਸਲੋਗਨਾਂ ਨਾਲ ਲੋਕਾਂ ਨੂੰ ਪਲਾਸਟਿਕ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਅਪੀਲ ਕੀਤੀ ਕਿ ਜੇਕਰ ਉਹ ਕਿਸੇ ਨਹਿਰ, ਨਦੀ ਜਾਂ ਸਮੁੰਦਰ ਕੰਡੇ ਜਾਂਦੇ ਹਨ  ਤਾਂ ਉਥੇ ਪਲਾਸਟਿਕ ਦੇ ਕੂੜੇ ਨੂੰ ਕੂੜੇਦਾਨ ‘ਚ ਪਾਉਣ।
                  ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਾਲਜ ਦੇ ਐਨ.ਸੀ.ਸੀ ਵਿੰਗ ਲੈਫਟੀਨੈਂਟ ਡਾ. ਅਮਨਦੀਪ ਕੌਰ ਅਤੇ ਡਾ. ਸਾਹਿਲ ਗੁਪਤਾ ਦੇ ਵਲੋਂ ਇਸ ਸਫਾਈ ਅਭਿਆਨ ਨੂੰ ਸਫ਼ਲ ਬਣਾਉਣ ਲਈ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਕਾਲਜ ਵਾਤਾਵਰਨ ਦੀ ਸੰਭਾਲ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਲਈ ਹਮੇਸ਼ਾਾਂ ਮੋਹਰੀ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਅੀਜਹੇ ਉਪਰਾਲੇ ਜਾਰੀ ਰੱਖੇਗਾ।
ਇਸ ਮੁਹਿੰਮ ਦੌਰਾਨ ਨੋਡਲ ਅਫਸਰ ਡਾ. ਸ਼ੈਲੀ ਜੱਗੀ ਵੀ ਕੈਡਿਟਾਂ ਦੇ ਨਾਲ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …