ਅੰਮ੍ਰਿਤਸਰ, 17 ਜੂਨ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵਿਖੇ ਬੰਬੇ ਟੀਚਰ ਟ੍ਰੇਨਿੰਗ ਕਾਲਜ ਮੁੰਬਈ ਦੇ ਸਹਿਯੋਗ ਨਾਲ ਨੈਕ ਦੇ ਨਵੇਂ
ਨਿਯਮਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਏ ਇਸ ਸੈਮੀਨਾਰ ’ਚ ਟ੍ਰੇਨਿੰਗ ਕਾਲਜ ਵਾਈਸ ਪ੍ਰਿੰਸੀਪਲ ਡਾ. ਮਨਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਦੇ ਸ਼ੁਰੂ ’ਚ ਡਾ. ਹਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਉਨਾਂ ਨੇ ਕਾਲਜ ਅਤੇ ਬੰਬੇ ਟੀਚਰ ਟ੍ਰੇਨਿੰਗ ਕਾਲਜ਼ ਦਰਮਿਆਨ ਹੋਏ ਮੈਮੋਰੰਡਮ ਆਫ਼ ਅੰਡਰਟੇਕਿੰਗ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਲਜਾਂ ’ਚ ਉਚ ਮਿਆਰੀ ਸਿੱਖਿਆ ਦੇ ਪ੍ਰਬੰਧ ਦਾ ਜਾਇਜ਼ਾ ਲੈਣ ਲਈ ਹਰ 5 ਸਾਲ ਬਾਅਦ ਰਾਸ਼ਟਰੀ ਪੱਧਰ ਸੰਸਥਾ ਨੈਕ ਵਲੋਂ ਨਿਰੀਖਣ ਕੀਤਾ ਜਾਂਦਾ ਹੈ, ਪਰ ਬਦਲਦੇ ਹੋਏ ਸਮੇਂ ਅਨੁਸਾਰ ਉਨ੍ਹਾਂ ਵਲੋਂ ਕੁੱਝ ਬਦਲਾਵ ਕੀਤੇ ਗਏ ਹਨ, ਜਿਸ ਤਹਿਤ ਅਧਿਆਪਕਾਂ ਨੂੰ ਜਾਣੂ ਕਰਵਾਉਣਾ ਜ਼ੂਰਰੀ ਹੈ।
ਡਾ. ਮਨਦੀਪ ਕੌਰ ਨੇ ਬੰਬੇ ਟੀਚਰ ਟ੍ਰੇਨਿੰਗ ਕਾਲਜ ਵਲੋਂ ਉਠਾਏ ਜਾ ਰਹੇ ਸ਼ਲਾਘਾਯੋਗ ਕਦਮਾਂ ਦੀ ਚਰਚਾ ਕਰਦੇ ਹੋਏ ਪੀ.ਪੀ.ਟੀ ਰਾਹੀਂ ਨੈਕ ਦੇ ਨਵੇਂ ਨਿਯਮਾਂ ਦੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਕੁੱਝ ਨੁਕਤੇ ਵੀ ਅਧਿਆਪਕਾਂ ਨਾਲ ਸਾਂਝੇ ਕੀਤੇ।ਡਾ. ਹਰਪ੍ਰੀਤ ਕੌਰ ਨੇ ਨੇ ਆਏ ਹੋਏ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media