Friday, June 26, 2026

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ਬਿਊਟੀ ਪਾਰਲਰ ਕਿੱਤੇ ਦੇ ਗੁਰ ਸਿਖਾਏ

ਅੰਮ੍ਰਿਤਸਰ, 17 ਜੂਨ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਅਤੇ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਕਾਲਜ ਦੇ ਕੋਸਮੈਟੋਲੋਜੀ ਵਿਭਾਗ ਵਲੋਂ ਬਿਊਟੀ ਪਾਰਲਰ ਕਿੱਤੇ ਦੇ ਗੁਰ ਸਿਖਾਉਣ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਨਾਨਕ ਸਿੰਘ ਦੀ ਨਿਰਦੇਸ਼ਾਂ ’ਤੇ ਉਕਤ ਵਰਕਸ਼ਾਪ ’ਚ ਟੈਕਨੀਕਲ ਕਾਲਜ ਰਾਮ ਤੀਰਥ ਤੋਂ ਮਾਹਿਰਾਂ ਦੀ ਟੀਮ ’ਚ ਇਸ਼ਾਨੀ, ਕੀਰਤ, ਸ਼ਰੂਤੀ ਅਤੇ ਸ਼ਿਖਾ ਨੇ ਸ਼ਿਰਕਤ ਕਰਦਿਆਂ ਵਿਦਿਆਰਥਣਾਂ ਨੂੰ ਮੇਕਅੱਪ ਨਾਲ ਸਬੰਧਿਤ ਅਤਿ-ਆਧੁਨਿਕ ਤਕਨੀਕ ਬਾਰੇ ਚਾਨਣਾ ਪਾਇਆ।

                ਮਾਹਿਰਾਂ ਨੇ ਕਿਹਾ ਕਿ ਮੌਜ਼ੂਦਾ ਹਾਲਾਤਾਂ ’ਚ ਜਿਥੇ ਸਿਹਤ ਦੀ ਸੰਭਾਲ ਰੱਖਣੀ ਜ਼ਰੂਰੀ ਹੈ, ਉਥੇ ਖੂਬਸੂਰਤੀ ਨੂੰ ਨਿਖਾਰਣ ਲਈ ਮੌਜ਼ੂਦਾ ਤਕਨੀਕ ਨੂੰ ਅਪਨਾਉਣਾ ਵੀ ਅਤਿ ਲਾਜ਼ਮੀ ਹੈ।ਇਸ ਲਈ ਲੜਕੀਆਂ ਨੂੰ ਮੇਕਅੱਪ ਨਾਲ ਸਬੰਧਿਤ ਹਰੇਕ ਗੁਰ ਸਿੱਖਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ’ਚ ਇਹ ਇਕ ਬਹੁਤ ਹੀ ਵਧੀਆ ਕਮਾਊ ਰੋਜ਼ਗਾਰ ਵਾਲਾ ਕਿੱਤਾ ਹੈ।
               ਇਸ ਦੌਰਾਨ ਪ੍ਰਿੰ: ਨਾਨਕ ਸਿੰਘ ਨੇ ਕਿਹਾ ਕਿ ਅਜੋਕੇ ਮਹਿੰਗਾਈ ਦੇ ਦੌਰ ’ਚ ਲੜਕੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਦਸਤਕਾਰੀ ਸਿੱਖਣਾ ਵੀ ਬਹੁਤ ਜ਼ਰੂਰੀ ਹੈ।ਜਿਸ ਨਾਲ ਉਹ ਆਪਣੇ ਮਾਪਿਆਂ ਅਤੇ ਸਹੁਰੇ ਪਰਿਵਾਰ ਲਈ ਇਕ ਵੱਡਾ ਸਹਾਰਾ ਬਣ ਸਕਦੀਆਂ ਹਨ ।ਟੀਮ ਵਲੋਂ ਵਿਦਿਆਰਥਣਾਂ ਨੂੰ ਹੇਅਰ ਸਟਾਇਲ, ਸੈਟਿੰਗ, ਕਰਲਿੰਗ ਤੇ ਕਲਰਿੰਗ ਦੇ ਵਿਸ਼ੇਸ਼ ਗੁਣਾਂ ਬਾਰੇ ਮੌਕੇ ’ਤੇ ਹੱਥੀਂ ਸਿਖਲਾਈ ਕਰਕੇ ਵਿਖਾਇਆ ਗਿਆ।
               ਇਸ ਮੌਕੇ ਲੈਕਮੀ ਇਸਟੀਚਿਊਟ ਦੀ ਟੀਮ ਦੁਆਰਾ ਵੀ ਦੌਰਾ ਕਰਕੇ ਵਿਦਿਆਰਥਣਾਂ ਨੂੰ ਮੇਕਅੱਪ ਬਾਰੇ ਵੱਖ-ਵੱਖ ਗੁਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …