ਅੰਮ੍ਰਿਤਸਰ, 22 ਜੂਨ (ਸੁਖਬੀਰ ਸਿੰਘ) – ਮੁੱਖ ਅਫ਼ਸਰ ਥਾਣਾ ਕੋਟ ਖਾਲਸਾ ਸਬ ਇੰਸਪੈਕਟਰ ਪਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਹੀਰਾ ਸਿੰਘ
ਸਮੇਤ ਪੁਲਿਸ ਪਾਰਟੀ ਮੁੱਖ ਸਿਪਾਹੀ ਯਾਦਵਿੰਦਰ ਸਿੰਘ, ਸਿਪਾਹੀ ਜੋਬਨ ਸਿੰਘ, ਸਿਪਾਹੀ ਮਨਜੋਤ ਸਿੰਘ ਅਤੇ ਪੀ.ਐਚ.ਜੀ ਅਨੁਰਾਗ ਸ਼ਰਮਾ ਵਲੋਂ ਗਸ਼ਤ ਦੌਰਾਨ ਬੋਹੜੀ ਸਾਹਿਬ ਰੋਡ ਕੱਚਾ ਪਹਿਆ ਤੋਂ ਮੁਲਜ਼ਮ ਬਿੱਟੂ ਵਾਸੀ ਕੋਟ ਖਾਲਸਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਸ ਪਾਸੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਥਾਣਾ ਮਜੀਠਾ ਰੋਡ ਅੰਮ੍ਰਿਤਸਰ ਮੁੱਖ ਅਫ਼ਸਰ ਇੰਸਪੈਕਟਰ ਹਰਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਲਵਪ੍ਰੀਤ ਸਿੰਘ ਅਤੇ ਸੁਨੀਲ ਦੱਤ ਵਾਸੀਆਨ ਇੰਦਰਾ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ ਨੂੰ ਸਮੇਤ ਮੋਟਰਸਾਈਕਲ ਕਾਬੂ ਕੀਤਾ ਗਿਆ ਹੈ।
ਗੇਟ ਹਕੀਮਾਂ ਥਾਣਾ ਇੰਸਪੈਕਟਰ ਗੁਰਮੀਤ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਤਰਸੇਮ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੁਲਜ਼ਮ ਅਜੈ ਕੁਮਾਰ ਵਾਸੀ ਪਿੰਡ ਠਾਠਗੜ੍ਹ ਜਿਲਾ ਤਰਨ ਤਾਰਨ ਨੂੰ ਕਾਬੂ ਕਰਕੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਮੁੱਖ ਅਫ਼ਸਰ ਥਾਣਾ ਸੀ ਡਵੀਜ਼ਨ ਦੀ ਨਿਗਰਾਨੀ ਹੇਠ ਪੁਲਿਸ ਚੋਕੀ ਚਾਟੀਵਿੰਡ ਗੇਟ ਦੇ ਏ.ਐਸ.ਆਈ ਸੰਤੋਖ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਸੂਚਨਾ ਦੇ ਅਧਾਰ ‘ਤੇ ਮੁਲਜ਼ਮ ਨਿਸ਼ਾਨ ਸਿੰਘ ਵਾਸੀ ਬਸਤੀ ਬੋਰੀਆਂ ਵਾਲੀ ਜਿਲ੍ਹਾ ਫਿਰੋਜ਼ਪੁਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media