Saturday, October 10, 2026

ਅੰਤਰਰਾਸ਼ਟਰੀ ਯੋਗ ਦਿਵਸ `ਤੇ ਪੰਤਜਲੀ ਯੋਗ ਸਮਿਤੀ ਅੰਮ੍ਰਿਤਸਰ ਦੇਸ਼ `ਚ ਤੀਜੇ ਨੰਬਰ `ਤੇ – ਰਾਜ ਕੁਮਾਰ

ਅੰਮ੍ਰਿਤਸਰ, 22 ਜੂਨ (ਸੁਖਬੀਰ ਸਿੰਘ) – ਦੇਸ਼ ਭਰ ਵਿੱਚ ਅੱਜ ਮਨਾਏ ਗਏ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ `ਚ ਪੰਤਜਲੀ ਯੋਗ ਸਮਿਤੀ ਅੰਮ੍ਰਿਤਸਰ ਵਲੋ ਗੋਲ ਬਾਗ ਵਿਖੇ ਮਨਾਏ ਯੋਗ ਦਿਵਸ ਵਿੱਚ ਹਲਕਾ ਵਿਧਾਇਕ ਸਾਬਕਾ ਆਈ.ਜੀ ਕੰਵਰ ਵਿਜੈਪ੍ਰਤਾਪ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਕਰਤ ਕੀਤੀ।ਇਸ ਸਮੇ ਹਾਜ਼ਰੀਨਾਂ `ਚ ਅਚਾਰੀਆ ਅਭਿਸ਼ੇਕ ਆਰੀਆ ਪੰਜਾਬ ਦੇ ਇੰਚਾਰਜ਼ ਲਖਵਿੰਦਰ ਸਿੰਘ ਪਠਾਨਕੋਟ, ਯੋਗ ਮਾਤਾ ਸ਼ਕੰੁਤਲਾ ਦੇਵੀ, ਰਜਨੀ ਕੁਮਾਰੀ ਮਹਿਲਾ ਪ੍ਰਧਾਨ ਆਦਿ ਦੇ ਨਾਮ ਪ੍ਰਮੁੱਖ ਹਨ।ਜਿੰਨਾ ਵਲੋਂ ਸਟੇਜ ਤੋਂ ਯੋਗ ਸਾਧਕਾਂ ਨੂੰ ਯੋਗਾ ਕਰਵਾਇਆ ਗਿਆ।ਮੁੱਖ ਮਹਿਮਾਨ ਕੰਵਰ ਵਿਜੈਪ੍ਰਤਾਪ ਸਿੰਘ ਨੇ ਪੁੱਜੇ 25 ਕਲਾਸਾਂ ਦੇ ਸਾਧਕਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਜਿਲ੍ਹਾ ਇੰਚਾਰਜ਼ ਰਾਜ ਕੁਮਾਰ ਨੇ ਸਾਧਕਾਂ ਦਾ ਇਥੇ ਪੁੱਜਣ ‘ਤੇ ਧੰਨਵਾਦ ਕਰਦਿਆ ਕਿਹਾ ਕਿ ਉਨਾਂ ਦਾ ਸਮਾਗਮ ਦੇਸ਼ ਭਰ ਵਿੱਚ ਹੋਏ ਸਾਰੇ ਸਮਾਗਮਾਂ ਵਿਚੋਂ ਤੀਜੇ ਸਥਾਨ ‘ਤੇ ਆਇਆ ਹੈ।
                     ਸਮਾਗਮ ਵਿੱਚ ਐਡਵੋਕੇਟ ਬਾਲ ਕਿਸ਼ਨ ਭਗਤ, ਗੁਰਪਾਲ ਸਿੰਘ ਸ਼ਹੀਦ ਊਧਮ ਸਿੰਘ ਹਾਲ, ਰਜਿੰਦਰ ਪਲਾਹ, ਵਿਜੈ ਸਿੰਧਰਾ ਅਤੇ ਦੁਰਗਾ ਦਾਸ ਨੇ ਵੀ ਹਿੱਸਾ ਲਿਆ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …