ਅੰਮ੍ਰਿਤਸਰ, 22 ਜੂਨ (ਸੁਖਬੀਰ ਸਿੰਘ) – ਇੰਡੀਅਨ ਇੰਸਟੀਚਊਟ ਆਫ ਮੈਨੇਜਮੈਂਟ ਅੰਮ੍ਰਿਤਸਰ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮ ਟਰਾਂਜਿਟ ਕੈਂਪਸ
ਅਤੇ ਹੋਸਟਲ ਕੰਪਲੈਕਸ ਵਿਖੇ ਮਨਾਇਆ ਗਿਆ, ਜਦਕਿ ਯੋਗਾ ਪ੍ਰੋਗਰਾਮ ਦਾ ਸੈਸ਼ਨ ਕੈਂਪਸ ਕੰਪਲੈਕਸ ‘ਚ ਆਫਲਾਈਨ ਹੋਇਆ।ਮੀਂਹ ਪੈਣ ਕਾਰਣ ਹੋਸਟਲ ਵਿਖੇ ਇਹ ਆਨਲਾਈਨ ਕੀਤਾ ਗਿਆ।ਦੋਨਾਂ ਸਥਾਨਾਂ ‘ਤੇ ਯੋਗਾ ਸੈਸ਼ਨ ਆਯੋਜਿਤ ਕੀਤਾ ਗਿਆ ਅਤੇ ਯੋਗਾ ਬਾਰੇ ਜਾਣਕਾਰੀ ਦਿੱਤੀ ਗਈ।ਇਸ ਸਮੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਯੋਗ ਦਿਵਸ ‘ਤੇ ਦਿੱਤਾ ਸੁਨੇਹਾ ਵੀ ਟੈਲੀਕਾਸਟ ਕੀਤਾ ਗਿਆ।ਇੰਸਟਰੱਕਟਰ ਭਾਵਨਾ ਉਤਮ ਚੰਦਾਨੀ ਅਤੇ ਰਾਜੇਸ਼ ਕੁਮਾਰ ਨੇ ਯੋਗਾ ਦੀਆਂ ਵੱਖ-ਵੱਖ ਕਿਰਿਆਵਾਂ ਕਰਵਾਈਆਂ ਜਿੰਨਾਂ ਵਿੱਚ ਪ੍ਰਾਨਾਯਾਮਾ, ਮੈਡੀਟੇਸ਼ਨ ਆਦਿ ਸ਼ਾਮਲ ਸਨ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media