ਅੰਮ੍ਰਿਤਸਰ, 22 ਜੂਨ (ਸੁਖਬੀਰ ਸਿੰਘ) – ਦੇਸ਼ ਭਰ ਵਿੱਚ ਅੱਜ ਮਨਾਏ ਗਏ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ `ਚ ਪੰਤਜਲੀ ਯੋਗ ਸਮਿਤੀ ਅੰਮ੍ਰਿਤਸਰ ਵਲੋ
ਗੋਲ ਬਾਗ ਵਿਖੇ ਮਨਾਏ ਯੋਗ ਦਿਵਸ ਵਿੱਚ ਹਲਕਾ ਵਿਧਾਇਕ ਸਾਬਕਾ ਆਈ.ਜੀ ਕੰਵਰ ਵਿਜੈਪ੍ਰਤਾਪ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਕਰਤ ਕੀਤੀ।ਇਸ ਸਮੇ ਹਾਜ਼ਰੀਨਾਂ `ਚ ਅਚਾਰੀਆ ਅਭਿਸ਼ੇਕ ਆਰੀਆ ਪੰਜਾਬ ਦੇ ਇੰਚਾਰਜ਼ ਲਖਵਿੰਦਰ ਸਿੰਘ ਪਠਾਨਕੋਟ, ਯੋਗ ਮਾਤਾ ਸ਼ਕੰੁਤਲਾ ਦੇਵੀ, ਰਜਨੀ ਕੁਮਾਰੀ ਮਹਿਲਾ ਪ੍ਰਧਾਨ ਆਦਿ ਦੇ ਨਾਮ ਪ੍ਰਮੁੱਖ ਹਨ।ਜਿੰਨਾ ਵਲੋਂ ਸਟੇਜ ਤੋਂ ਯੋਗ ਸਾਧਕਾਂ ਨੂੰ ਯੋਗਾ ਕਰਵਾਇਆ ਗਿਆ।ਮੁੱਖ ਮਹਿਮਾਨ ਕੰਵਰ ਵਿਜੈਪ੍ਰਤਾਪ ਸਿੰਘ ਨੇ ਪੁੱਜੇ 25 ਕਲਾਸਾਂ ਦੇ ਸਾਧਕਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਜਿਲ੍ਹਾ ਇੰਚਾਰਜ਼ ਰਾਜ ਕੁਮਾਰ ਨੇ ਸਾਧਕਾਂ ਦਾ ਇਥੇ ਪੁੱਜਣ ‘ਤੇ ਧੰਨਵਾਦ ਕਰਦਿਆ ਕਿਹਾ ਕਿ ਉਨਾਂ ਦਾ ਸਮਾਗਮ ਦੇਸ਼ ਭਰ ਵਿੱਚ ਹੋਏ ਸਾਰੇ ਸਮਾਗਮਾਂ ਵਿਚੋਂ ਤੀਜੇ ਸਥਾਨ ‘ਤੇ ਆਇਆ ਹੈ।
ਸਮਾਗਮ ਵਿੱਚ ਐਡਵੋਕੇਟ ਬਾਲ ਕਿਸ਼ਨ ਭਗਤ, ਗੁਰਪਾਲ ਸਿੰਘ ਸ਼ਹੀਦ ਊਧਮ ਸਿੰਘ ਹਾਲ, ਰਜਿੰਦਰ ਪਲਾਹ, ਵਿਜੈ ਸਿੰਧਰਾ ਅਤੇ ਦੁਰਗਾ ਦਾਸ ਨੇ ਵੀ ਹਿੱਸਾ ਲਿਆ।
Check Also
ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …
Punjab Post Daily Online Newspaper & Print Media