
ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਸਿੰਘ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ:) ਵੱਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਵਿਖੇ ਸ. ਭੁਪਿੰਦਰ ਸਿੰਘ, ਕਾਕਾ ਹਰਪ੍ਰੀਤ ਸਿੰਘ ਇੰਗਲੈਂਡ ਵਾਲੇ ਅਤੇੇ ਸ. ਰਾਜਿੰਦਰ ਸਿੰਘ ਸਾਬਕਾ ਸਰਪੰਚ ਫਤਹਿਪੁਰ ਬਦੇਸਾਂ ਦੇ ਸਹਿਯੋਗ ਨਾਲ ਅੱਖਾਂ ਦਾ ਫ਼੍ਰੀ ਚੈੱਕਅੱਪ ਕੈਂਪ ਲਗਾਇਆ ਗਿਆ, ਜਿਸ ਦਾ ਸ਼ੁੱਭ ਆਰੰਭ ਪਦਮ ਸ੍ਰੀ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ, ਖਡੂਰ ਸਾਹਿਬ ਜੀ ਵੱਲੋਂ ਅਰਦਾਸ ਉਪਰੰਤ ਕੀਤਾ ਗਿਆ।
ਪ੍ਰੈਸ ਸਕੱਤਰ ਦਵਿੰਦਰ ਸਿੰਘ ਨੇ ਭੇਜੇ ਬਿਆਨ ਵਿੱਚ ਦੱਸਿਆ ਹੈ ਕਿ ਕੈਂਪ ਦੌਰਾਨ 620 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਗਿਆ ਜਿਸ ਵਿੱਚੋਂ 135 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਅੱਪ ਕਰਕੇ ਫ਼੍ਰੀ ਅਪਰੇਸ਼ਨ ਬਿਨਾਂ ਟਾਂਕੇ ਤੋਂ ਲੈਂਜ਼ ਪੁਆ ਕੇ ਨਿਰਮਲਜੋਤ ਆਈ ਹਸਪਤਾਲ ਤੋਂ ਕਰਵਾਏ ਜਾ ਰਹੇ ਹਨ।ਮਰੀਜ਼ਾਂ ਨੂੰ ਨਜ਼ਰ ਦੀਆਂ ਐਨਕਾਂ ਅਤੇ ਦਵਾਈਆਂ ਫ੍ਰੀ ਦਿੱਤੀਆਂ ਗਈਆਂ।ਇਸ ਮੌਕੇ ਭਾਈ ਮਨਜੀਤ ਸਿੰਘ ਚੇਅਰਮੈਨ ਦੀ ਰਹਿਨੁਮਾਈ ਹੇਠ ਡਾ. ਰਘਬੀਰ ਸਿੰਘ ਬੈਂਸ, ਸ. ਭੂਪਿੰਦਰ ਸਿੰਘ, ਸ. ਹਰਪ੍ਰੀਤ ਸਿੰਘ, ਇੰਜ. ਦਰਸ਼ਨ ਸਿੰਘ ਪ੍ਰਧਾਨ, ਸ. ਜੋਗਿੰਦਰ ਸਿੰਘ ਟੰਡਨ, ਸ. ਜਸਬੀਰ ਸਿੰਘ ਸੇਠੀ, ਸ੍ਰੀ ਪਵਨ ਕੁਮਾਰ, ਸ. ਗੁਰਬਖਸ਼ ਸਿੰਘ ਬੱਗਾ, ਸ੍ਰੀ ਮੁਨੀ ਲਾਲ ਜੀ, ਸ. ਰਣਬੀਰ ਸਿੰਘ ਰਾਣਾ, ਸ. ਧਰਮ ਬੀਰ ਸਿੰਘ, ਸ. ਹਰਬਚਨ ਸਿੰਘ, ਸ. ਅਮਰ ਸਿੰਘ ਭੁੱਲਰ, ਸ. ਪਿਆਰਾ ਸਿੰਘ, ਸ. ਤਜਿੰਦਰ ਸਿੰਘ ਫੋਰਮੈਨ, ਸ. ਗੁਰਮੀਤ ਸਿੰਘ, ਸ. ਇਕਬਾਲ ਸਿੰਘ ਅਤੇ ਹਸਪਤਾਲ ਦੇ ਸਟਾਫ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media