ਅੰਮ੍ਰਿਤਸਰ, 25 ਜੂਨ (ਖੁਰਮਣੀਆਂ) – ਰੇਲਵੇ ਸਟੇਸ਼ਨ ਦੇ ਸਾਹਮਣੇ ਉਸਾਰੀ ਅਧੀਨ ਇਮਾਰਤ *ਚ ਆ ਰਹੇ 20 ਸਾਲਾ ਪੁਰਾਣੇ ਅੰਬ ਦੇ ਦਰੱਖਤ ਨੂੰ ਪੁੱਟ ਕੇ ਅੱਜ
ਖਾਲਸਾ ਕਾਲਜ ਫ਼ਾਰ ਵੂਮੈਨ ਦੇ ਵਿਹੜੇ ‘ਚ ਲਗਾਇਆ ਗਿਆ।ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਕਾਲਜ ਦੇ ਰੋਟਰੈਕਟ ਕਲੱਬ, ਅੰਮ੍ਰਿਤਸਰ ਰੋਟਰੀ ਕਲੱਬ (ਨਾਰਥ), ਹਰਿਆਵਲ ਪੰਜਾਬ, ਅੰਮ੍ਰਿਤਸਰ ਵਿਕਾਸ ਮੰਚ ਅਤੇ ਇੰਟਰੈਕਟ ਕਲੱਬ (ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਪੁਤਲੀਘਰ) ਦੇ ਸਾਂਝੇ ਸਹਿਯੋਗ ਨਾਲ ਵਾਤਾਵਰਣ ਦੀ ਸੰਭਾਲ ਅਤੇ ਦਿਨ ਬ ਦਿਨ ਘੱਟ ਰਹੀ ਰੱਖਾਂ ਦੀ ਗਿਣਤੀ ਤਹਿਤ ਇਹ ਨਿਵੇਕਲਾ ਉਪਰਾਲਾ ਕਰਦਿਆਂ ਦਰੱਖਤਾਂ ਨੂੰ ਬਚਾਉਣ ਲਈ ਨਿਮਾਣਾ ਜਿਹਾ ਹੀਲਾ ਕੀਤਾ ਗਿਆ ਹੈ।
ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਸਮੇਂ ਮੁਤਾਬਿਕ ਬਦਲਾਅ ਵੀ ਬਹੁਤ ਜ਼ਰੂਰੀ ਹੈ, ਪਰ ਜੇਕਰ ਰੁੱਖਾਂ ਦੀ ਕਟਾਈ ਜ਼ਰੂਰੀ ਹੈ ਤਾਂ ਉਸ ਨੂੰ ਯੋਗ ਸਥਾਨ ‘ਤੇ ਵੀ ਲਗਾਇਆ ਜਾਣਾ ਵੀ ਲਾਜ਼ਮੀ ਹੈ ।ਉਨ੍ਹਾਂ ਕਿਹਾ ਕਿ ਜੇਕਰ ਰੁੱਖ ਨਹੀਂ ਤਾਂ ਮਨੁੱਖ ਵੀ ਨਹੀਂ।ਇਸ ਲਈ ਹਰੇਕ ਇਨਸਾਨ ਨੂੰ ਇਕ ਨਾ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ।
ਇਸ ਮੌਕੇ ਅੰਮ੍ਰਿਤਸਰ ਰੋਟਰੀ ਕਲੱਬ (ਨਾਰਥ) ਦੇ ਪ੍ਰਧਾਨ ਡਾ. ਮਨਜੀਤਪਾਲ ਕੌਰ ਨੇ ਆਨ. ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਡਾ. ਸੁਰਿੰਦਰ ਕੌਰ ਵਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ।ਇਸ ਮੌਕੇ ਹਰਿਆਵਲ ਪੰਜਾਬ ਤੋਂ ਡਾਇਰੈਕਟਰ ਦਲਜੀਤ ਸਿੰਘ ਕੋਹਲੀ, ਰੋਟੇਰੀਅਨ ਡਾ. ਗੁਰਿੰਦਰ ਸਿੰਘ ਮਦਾਨ, ਰੋਟਰੈਕਟ ਕਲੱਬ ਇੰਚਾਰਜ਼ ਪ੍ਰੋ: ਰਵਿੰਦਰ ਕੌਰ, ਰੋਟਰੈਕਟ ਕਲੱਬ ਪ੍ਰਧਾਨ ਪਾਰੁਲ ਅਤੇ ਇੰਟਰੈਕਟ ਕਲੱਬ ਪ੍ਰਧਾਨ ਭੂਮਿਕਾ ਆਦਿ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media