Tuesday, March 24, 2026

ਅਗਨੀਪਥ ਸਕੀਮ ਖਿਲਾਫ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ

ਸ਼ਮਰਾਲਾ, 25 ਜੂਨ (ਇੰਦਰਜੀਤ ਸਿੰਘ ਕੰਗ) – ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਪੰਜਾਬ ਦੀਆਂ ਵੱਖ ਵੱਖ ਕਿਸਾਨ ਯੂਨੀਅਨਾਂ ਵਲੋਂ 24 ਜੂਨ ਤੋਂ ‘ਅਗਨੀਵੀਰ ਸਕੀਮ’ ਦੀ ਰਜਿਸਟ੍ਰੇਸ਼ਨ ਸ਼ੁਰੂ ਹੋਣ `ਤੇ ਇਸ ਦੇ ਵਿਰੋਧ ਵਜੋਂ ‘ਅਗਨੀਪੱਥ ਰੋਸ ਦਿਵਸ’ ਮਨਾਉਂਦੇ ਹੋਏ ਐਸ.ਡੀ.ਐਮ ਸਮਰਾਲਾ ਰਾਹੀਂ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਂ ਮੰਗ ਪੱਤਰ ਭੇਜਿਆ ਗਿਆ।ਜਿਸ ਵਿੱਚ ਭਾਰਤ ਸਰਕਾਰ ਦੁਆਰਾ ਫੌਜ ਵਿੱਚ ਸਿੱਧੀ ਰੈਗੂਲਰ ਭਾਰਤੀ ਰੋਕ ਕੇ 17 ਸਾਲ ਤੋਂ 21 ਸਾਲ ਤੱਕ ਠੇਕੇ ‘ਤੇ ਭਰਤੀ ਕਰਨ ਯੋਜਨਾ ਤਿਆਰ ਕੀਤੀ ਗਈ ਹੈ।ਜਿਸ ਨਾਲ ਨੌਜਵਾਨ ਪੀੜ੍ਹੀ ਜੋ 21 ਸਾਲ ਦੀ ਉਮਰ ਵਿੱਚ ਰਿਟਾਇਰ ਹੋ ਕੇ ਆਪਣੀ ਜ਼ਿੰਦਗੀ ਦੇ ਮਾਰਗ ਤੋਂ ਭਟਕ ਜਾਵੇਗੀ।ਐਸ.ਡੀ.ਐਮ ਦਫਤਰ ਸਾਹਮਣੇ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਆਗੂਆਂ ਦਰਸ਼ਨ ਸਿੰਘ ਬੌਂਦਲੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ (ਖੋਸਾ), ਪਰਮਿੰਦਰ ਸਿੰਘ ਪਾਲ ਮਾਜਰਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ (ਲੱਖੋਵਾਲ), ਸ਼ਪਿੰਦਰ ਸਿੰਘ ਬੱਗਾ ਬਲਾਕ ਪ੍ਰਧਾਨ ਬੀ.ਕੇ.ਯੂ (ਸਿੱਧੂਪੁਰ) ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।ਰੋਸ ਧਰਨੇ ਵਿੱਚ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਦੇਸ਼, ਜਵਾਨ ਅਤੇ ਕਿਸਾਨ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੀ ‘ਅਗਨੀਪਥ’ ਸਕੀਮ ਨੂੰ ਰੱਦ ਕਰਨ ਦੀ ਮੰਗ ਕੀਤੀ।ਬੁਲਾਰਿਆਂ ਨੇ ਕਿਹਾ ਕਿ ਹੁਣ ਫੌਜ ’ਚ ਭਰਤੀ ਸਿਰਫ 4 ਸਾਲ ਦੀ ਠੇਕੇ ’ਤੇ ਹੀ ਹੋਵੇਗੀ।ਅਗਨੀਵੀਰ ਨਾਮ ਦੇ ਇਨ੍ਹਾਂ ਅਸਥਾਈ ਕਰਮਚਾਰੀਆਂ ਨੂੰ ਨਾ ਤਾਂ ਕੋਈ ਰੈਂਕ ਅਤੇ ਨਾ ਹੀ ਕੋਈ ਗਰੈਚੁਟੀ ਜਾਂ ਪੈਨਸ਼ਨ ਦਿੱਤੀ ਜਾਵੇਗੀ। ਚਾਰ ਸਾਲ ਦੀ ਸੇਵਾ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਵਿਚੋਂ ਸਿਰਫ ਇੱਕ ਚੌਥਾਈ ਨੂੰ ਹੀ ਫੌਜ ਵਿੱਚ ਪੱਕੀ ਨੌਕਰੀ ਦਿੱਤੀ ਜਾਵੇਗੀ।ਸਰਕਾਰ ਵਲੋਂ ਇਸ ਯੋਜਨਾ ਤਹਿਤ ਪਹਿਲੇ ਸਾਲ ਕੁੱਲ 46,000 ਅਗਨੀ ਵੀਰਾਂ ਦੀ ਨਿਯੁੱਕਤੀ ਕੀਤੀ ਜਾਵੇਗੀ ਅਤੇ ਪਹਿਲੇ ਚਾਰ ਸਾਲਾਂ ਵਿੱਚ ਦੋ ਲੱਖ।
                   ਰੋਸ ਧਰਨੇ ਉਪਰੰਤ ਐਸ.ਡੀ.ਐਮ ਸਮਰਾਲਾ ਨੂੰ ਮੰਗ ਪੱਤਰ ਦਿੱਤਾ ਗਿਆ।ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਮੰਗ ਕੀਤੀ ਕਿ ਕੇਂਦਰ ਸਰਕਾਰ ‘ਅਗਨੀਵੀਰ’ ਸਕੀਮ ਨੂੰ ਤੁਰੰਤ ਵਾਪਸ ਲਵੇ, ਜੇਕਰ ਸਰਕਾਰ ਨੇ ਇਸ ਨੂੰ ਜਲਦ ਵਾਪਸ ਨਾ ਲਿਆ ਤਾਂ ਇਸ ਵਿਰੁੱਧ ਦੇਸ਼ ਵਿਆਪੀ ਸੰਘਰਸ਼ ਵਿੱਢਿਆ ਜਾਵੇਗਾ।
               ਧਰਨੇ ਵਿੱਚ ਬਲਜੀਤ ਸਿੰਘ ਬੌਂਦਲੀ, ਸਹੇਲ ਸਿੰਘ ਬੌਂਦਲੀ, ਪ੍ਰੀਤਮ ਸਿੰਘ ਭੰਗਲਾਂ, ਹਰਪਾਲ ਸਿੰਘ ਗਹਿਲੇਵਾਲ, ਗੁਰਦੀਪ ਸਿੰਘ ਬਰਮਾ, ਮਲਕੀਤ ਸਿੰਘ ਘੁਲਾਲ, ਗੁਰਦੀਪ ਸਿੰਘ ਮਿਲਕਵਾਲ, ਸੁਖਪਾਲ ਸਿੰਘ ਨੀਲੋਂ, ਅਵਤਾਰ ਸਿੰਘ ਮੇਹਲੋ, ਕੁਲਵਿੰਦਰ ਸਿੰਘ ਸਰਵਰਪੁਰ, ਹਰਗੁਰਮੁੱਖ ਸਿੰਘ ਦਿਆਲਪੁਰਾ, ਅੰਮ੍ਰਿਤਪਾਲ ਸਿੰਘ ਰਾਜੇਵਾਲ, ਗਿਆਨ ਸਿੰਘ ਮੰਡ, ਹਰਪ੍ਰੀਤ ਸਿੰਘ ਬਾਲਿਓਂ ਆਦਿ ਤੋਂ ਇਲਾਵਾ ਵੱਖ ਵੱਖ ਯੂਨੀਅਨਾਂ ਦੇ ਵਰਕਰ ਵੀ ਹਾਜ਼ਰ ਸਨ।

Check Also

ਵਿਸ਼ਵ ਜਲ ਦਿਵਸ ਮੌਕੇ ਆਯੋਜਿਤ ਜਾਗਰੂਕਤਾ ਵਾਕਥਾਨ ਨੂੰ ਮੇਅਰ ਨੇ ਦਿਖਾਈ ਹਰੀ ਝੰਡੀ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਸ਼ਵ ਜਲ ਦਿਵਸ ਮੌਕੇ ਅੰਮ੍ਰਿਤਸਰ ਨਗਰ ਨਿਗਮ ਵੱਲੋਂ ਪਾਣੀ …