Monday, November 23, 2026

ਖ਼ਾਲਸਾ ਕਾਲਜ ਨਰਸਿੰਗ ਵਿਖੇ ਵਾਤਾਵਰਣ ਦਿਵਸ ਸਬੰਧੀ ਸੈਮੀਨਾਰ

ਅੰਮ੍ਰਿਤਸਰ, 27 ਜੂਨ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਸ਼ਵ ਵਾਤਾਵਰਣ ਦਿਵਸ ਦੀ ਮਹੱਤਤਾ ਸਬੰਧੀ ਸਮੂਹ ਜਨ ਨੂੰ ਜਾਗਰੂਕ ਕਰਨ ਦੇ ਉਦੇਸ਼ ਤਹਿਤ ‘ਓਨਲੀ ਵਨ ਅਰਥ’ ਵਿਸ਼ੇ ’ਤੇ ਪਹਿਲਾ ਰਾਸ਼ਟਰ ਪੱਧਰੀ ਈ-ਪੋਈਟਰੀ ਅਤੇ ਈ-ਸਿਮਪੋਜ਼ੀਅਮ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਮੌਕੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (ਫ਼ਰੀਦਕੋਟ) ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਆਪਣੀਆਂ ਸ਼ੁਭ ਇੱਛਾਵਾਂ ਦਿੱਤੀਆਂ।
                 ਡਾ. ਕਮਲਜੀਤ ਕੌਰ ਨੇ ਦੱਸਿਆ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ।ਜਦਕਿ ਐਡੀਸ਼ਨਲ ਕਮਿਸ਼ਨਰ, ਇਨਕਮ ਟੈਕਸ ਅਫ਼ਸਰ ਅੰਮ੍ਰਿਤਸਰ ਰੋਹਿਤ ਮਹਿਰਾ ਨੇ ਵਾਤਾਵਰਣ ਬਾਰੇ ਜਾਣਕਾਰੀ ਦਿੱਤੀ।
                 ਡਾ. ਸੁਸ਼ਮਾ ਕੁਮਾਰੀ ਸੈਣੀ, ਡਾ. ਮਨਪ੍ਰੀਤ ਕੌਰ, ਡਾ. ਉਤਲਬਾਸ਼ਾ ਧੰਡਾਰਗੀ ਅਤੇ ਮੈਡਮ ਨਮਿਤਾ ਪਾਠਕ ਆਦਿ ਮਾਹਿਰਾਂ ਵਲੋਂ ਵਾਤਾਵਰਣ ਸਬੰਧੀ ਆਪਣੇ ਵੱਡਮੁਲੇ ਵਿਚਾਰ ਸਾਂਝੇ ਕੀਤੇ।ਪਹਿਲੇ ਸੈਸ਼ਨ ਦੌਰਾਨ ਹੋਏ ਈ-ਪੋਈਟਰੀ, ਕਵਿਤਾ ਮੁਕਾਬਲੇ ਕਰਵਾਏ ‘ਚ ਵੱਖ-ਵੱਖ ਰਾਜਾਂ ਦੇ ਪ੍ਰਤੀਯੋਗੀਆਂ ਨੇ ਭਾਗ ਲਿਆ।ਜੋਧਬੀਰ ਸਿੰਘ, ਰੀਤੀ ਐਨਾ ਥੋਮਸ ਅਤੇ ਹਰਸ਼ਦੀਪ ਕੌਰ ਵਲੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਜੇਤੂਆਂ ਨੂੰ ਸੰਸਥਾ ਵਲੋਂ ਨਕਦ ਇਨਾਮ ਅਤੇ ਜੇ.ਪੀ ਬ੍ਰਦਰਜ਼ ਮੈਡੀਕਲ ਪਬਲਿਸ਼ਰਜ਼ ਵਲੋਂ ਮੈਡੀਕਲ ਕਿਤਾਬਾਂ ਦੇ ਕੇ ਨਿਵਾਜ਼ਿਆ ਗਿਆ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …