ਸੰਗਰੂਰ, 2 ਜੁਲਾਈ (ਜਗਸੀਰ ਲੌਂਗੋਵਾਲ) – ਪਿੱਛਲੇ ਦਿਨੀਂ ਰਣਬੀਰ ਕਾਲਜ ਰੋਡ ‘ਤੇ ਮੋਟਰਸਾਇਕਲ ਦੀ ਅਵਾਰਾ ਢੱਠੇ ਨਾਲ ਟੱਕਰ ਹੋਣ ‘ਤੇ ਚਾਲਕ ਗੁਰਪ੍ਰੀਤ
ਜੌਲੀ ਦੀ ਭਰ ਜਵਾਨੀ ਵਿੱਚ ਦਰਦਨਾਕ ਮੌਤ ਨੇ ਪਰਿਵਾਰ ਦਾ ਇਕੋ ਇਕ ਕਮਾਉਣ ਵਾਲਾ ਜੀਅ ਖੋਹ ਲਿਆ।ਇਸ ਸਬੰਧੀ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਆਗੂ ਬਲਵੀਰ ਚੰਦ ਲੌਂਗੋਵਾਲ, ਜਮਹੂਰੀ ਅਧਿਕਾਰ ਸਭਾ ਦੇ ਪ੍ਧਾਨ ਸਵਰਨਜੀਤ ਸਿੰਘ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਜੁਝਾਰ ਲੌਂਗੋਵਾਲ, ਕਮਲਜੀਤ ਵਿੱਕੀ, ਦੇਸ਼ ਭਗਤ ਯਾਦਗਾਰ ਦੇ ਅਨਿਲ ਕੁਮਾਰ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਸਵਿੰਦਰ ਸੋਮਾ ਲੌਂਗੋਵਾਲ, ਸੰਵਿਧਾਨ ਬਚਾਓ ਸੰਮਤੀ ਦੇ ਕਾਮਰੇਡ ਗੁਰਚਰਨ ਸੁਨਾਮ, ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਵਿਸ਼ਵ ਕਾਂਤ ਤੇ ਦਾਤਾ ਨਮੋਲ ਨੇ ਗਿਆਨ ਸਿੰਘ ਰਿਟਾ. ਬਿਜਲੀ ਬੋਰਡ ਵਿਭਾਗ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਉਨ੍ਹਾਂ ਨੇ ਪ੍ਰਸ਼ਾਸ਼ਨ ਤੋਂ ਯੋਗ ਮੁਆਵਜ਼ੇ ਅਤੇ ਮਿ੍ਤਕ ਦੀ ਜੀਵਨ ਸਾਥਣ ਨੂੰ ਨੌਕਰੀ ਦੀ ਮੰਗ ਕੀਤੀ।ਆਗੁਆਂ ਨੇ ਕਿਹਾ ਹੈ ਕਿ ਸੜਕਾਂ ‘ਤੇ ਬੇਖੌਫ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਹਟਾਉਣ ਲਈ ਜਿੰਮੇਵਾਰ ਪ੍ਰਸ਼ਾਸ਼ਨ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਇਸ ਪੂਰੇ ਪਰਿਵਾਰ ਦੀ ਤਬਾਹੀ ਲਈ ਪ੍ਰਸ਼ਾਸ਼ਨ ਜਿੰਮੇਵਾਰ ਹੈ।
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨਮਿਤ ਸਰਧਾਂਜਲੀ ਸਮਾਗਮ 3 ਜੁਲਾਈ ਐਤਵਾਰ ਨੂੰ ਗੁਰਦੁਆਰਾ ਗੁਰੂ ਨਾਨਕਸਰ ਸਾਹਿਬ ਰਾਜਗੜ੍ਹ ਕਲੋਨੀ ਸੋਹੀਆ ਰੋਡ ਸੰਗਰੂਰ ਵਿਖੇ ਹੋਵੇਗਾ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media