Thursday, February 13, 2025

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਟ੍ਰੇਨਿੰਗ-ਕਮ-ਪਲੇਸਮੈਂਟ ਪ੍ਰੋਗਰਾਮ ਦੀ ਲਿਖਤੀ ਪ੍ਰੀਖਿਆ 10 ਜੁਲਾਈ ਨੂੰ

ਸੰਗਰੂਰ, 2 ਜੁਲਾਈ (ਜਗਸੀਰ ਲੌਂਗੋਵਾਲ) – ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫਸਰ, ਸੰਗਰੂਰ ਰਵਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਲਿੱਕ ਲੈਬਜ਼ ਕੰਪਨੀ ਵਲੋਂ ਟ੍ਰੇਨਿੰਗ-ਕਮ-ਪਲੇਸਮੈਂਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।ਸਿਖਲਾਈ ਪ੍ਰੋਗਰਾਮ ਵਿੱਚ ਜ਼ਿਲ੍ਹੇ ‘ਚ ਵਿੱਤੀ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਕੰਪਿਊਟਰ ਕੋਡਿੰਗ ਦੀ ਮੁੱਢਲੀ ਜਾਣਕਾਰੀ ਰੱਖਦੇ ਲੜਕੇ/ਲੜਕੀਆਂ ਨੂੰ 6 ਮਹੀਨਿਆਂ ਦੀ ਟ੍ਰੇਨਿੰਗ ਦਿੱਤੀ ਜਾਵੇਗੀ।ਕੰਪਨੀ ਇਨ੍ਹਾਂ ਲੜਕੇ/ਲੜਕੀਆਂ ਨੂੰ ਪੰਜ ਹਜ਼ਾਰ ਰੁਪਏ ਦਾ ਸਟਾਈਪੈਂਡ ਦੇਣ ਜਾ ਰਹੀ ਹੈ।ਇਸੇ ਤਰ੍ਹਾਂ ਆਪਣੀ ਮਿਹਨਤ ਸਦਕਾ ਕੋਡਿੰਗ ਵਿੱਚ ਨਿਪੁੰਨਤਾ ਹਾਸਲ ਕਰਨ ਵਾਲੇ ਯੋਗ ਲੜਕੇ/ਲੜਕੀਆਂ ਨੂੰ 15 ਤੋਂ 20 ਹਜ਼ਾਰ ਰੁਪਏ ਮਾਸਿਕ ਤਨਖਾਹ ਦਿੱਤੀ ਜਾਵੇਗੀ ਅਤੇ ਇਹ ਲੜਕੇ/ਲੜਕੀਆਂ ਆਪਣੀ ਸੁਵਿਧਾ ਮੁਤਾਬਿਕ ਆਪਣੇ ਘਰ ਚੋਂ ਵੀ ਇਹ ਕੰਮ ਕਰ ਸਕਣਗੇ।
                    ਜ਼ਿਲ੍ਹਾ ਰੋਜ਼ਗਾਰ ਉਤਪਤੀ ਸਿਖਲਾਈ ਅਫਸਰ ਨੇ ਦੱਸਿਆ ਕਿ ਇਸ ਟ੍ਰੇਨਿੰਗ-ਕਮ-ਪਲੇਸਮੈਂਟ ਪ੍ਰੋਗਰਾਮ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਹਿਲਾਂ ਹੀ ਦੋ ਬੈਚ ਸ਼ੁਰੂ ਕੀਤੇ ਗਏ ਹਨ ਅਤੇ ਇਸ ਦੇ ਤੀਸਰੇ ਬੈਚ ਦੀ ਟ੍ਰੇਨਿੰਗ ਦੇ ਯੋਗ ਪ੍ਰਾਰਥੀਆਂ ਦੀ ਸਿਲੈਕਸ਼ਨ ਲਈ 10 ਜੁਲਾਈ 2022 ਨੂੰ ਸਵੇਰੇ 10:30 ਵਜੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਲਿਖਤੀ ਪ੍ਰੀਖਿਆ ਲਈ ਜਾਵੇਗੀ।ਚਾਹਵਾਨ ਪ੍ਰਾਰਥੀ  <https://tinyurl.com/vbk362me> ‘ਤੇ ਖੁਦ ਨੂੰ ਰਜਿਸਟਰ ਕਰਨ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਬਾਰਹਵੀਂ ਅਤੇ ਦਸਵੀਂ ਬੋਰਡ ਪ੍ਰੀਖਿਆ ਤੋਂ ਪਹਿਲਾਂ ਵਿਸ਼ੇਸ਼ ਹਵਨ

ਅੰਮ੍ਰਿਤਸਰ, 12 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਬਾਰਹਵੀਂ ਤੇ ਦਸਵੀਂ ਦੇ ਵਿਦਿਆਰਥੀਆਂ …