ਸੰਗਰੂਰ, 7 ਜੁਲਾਈ (ਜਗਸੀਰ ਲੌਂਗੋਵਾਲ ) – ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਨਾਨਕਸ਼ਾਹੀ ਕੈਲੰਡਰ ਅਨੁਸਾਰ ਆਗਮਨ ਪੁਰਬ ਸਥਾਨਕ
ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਪ੍ਬੰਧਕ ਕਮੇਟੀ ਅਤੇ ਇਸਤਰੀ ਸਤਿਸੰਗ ਸਭਾ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਜਗਤਾਰ ਸਿੰਘ ਪ੍ਰਧਾਨ, ਹਰਪ੍ਰੀਤ ਸਿੰਘ ਰਿੰਕੂ, ਹਮੀਰ ਸਿੰਘ, ਕੁਲਵੀਰ ਸਿੰਘ, ਓਮ ਪ੍ਰਕਾਸ਼ ਦੀ ਦੇਖ ਰੇਖ ਹੇਠ ਤਿੰਨ ਰੋਜ਼ਾ ਸਮਾਗਮਾਂ ਦੇ ਆਖਰੀ ਦਿਨ ਸਵੇਰ ਵੇਲੇ ਸ੍ਰੀ ਸਹਿਜ ਪਾਠਾਂ ਦੇ ਭੋਗ ਭਾਈ ਭੋਲਾ ਸਿੰਘ ਹੈਡ ਗ੍ਰੰਥੀ ਦੀ ਅਗਵਾਈ ਵਿੱਚ ਪਾਏ ਗਏ।ਇਸਤਰੀ ਸਤਿਸੰਗ ਸਭਾ ਵਲੋਂ ਬੀਬੀ ਸੰਤੋਸ਼ ਕੌਰ, ਬੀਬੀ ਬਲਵੰਤ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਵਰਿੰਦਰ ਕੌਰ, ਬੀਬੀ ਇੰਦਰਪਾਲ ਕੌਰ, ਬੀਬੀ ਜਤਿੰਦਰ ਕੌਰ, ਬੀਬੀ ਪਰਮਿੰਦਰ ਕੌਰ, ਬੀਬੀ ਸ਼ਕੁੰਤਲਾ ਰਾਣੀ, ਬੀਬੀ ਚੰਚਲ ਰਾਣੀ ਵਲੋਂ ਕੀਤੇ ਗਏ ਕੀਰਤਨ ਉਪਰੰਤ ਲਾਭ ਸਿੰਘ ਝਮੱਟ ਅਤੇ ਅਮਰੀਕ ਸਿੰਘ ਭੈਣੀ ਮਹਿਰਾਜ ਦੇ ਕਵਿਸ਼ਰੀ ਜਥਿਆਂ ਅਤੇ ਬਲਦੇਵ ਸਿੰਘ ਲੌਂਗੋਵਾਲ ਦੇ ਢਾਡੀ ਜਥੇ ਨੇ ਬੀਰ ਰਸੀ ਵਾਰਾਂ ਦਾ ਗਾਇਨ ਕੀਤਾ ।
ਆਤਮ ਰਸ ਕੀਰਤਨ ਦਰਬਾਰ ਵਿੱਚ ਭਾਈ ਸੁਖਰਾਜ ਸਿੰਘ ਗੁਰਸਾਗਰ ਮਸਤੂਆਣਾ ਸਾਹਿਬ, ਭਾਈ ਹਰਭੋਲ ਸਿੰਘ, ਭਾਈ ਗੁਰਧਿਆਨ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਤੋਂ ਬਿਨਾਂ ਭਾਈ ਸੁਰਿੰਦਰ ਪਾਲ ਸਿੰਘ ਸਿਦਕੀ, ਭੂਵਨਪ੍ਰੀਤ ਸਿੰਘ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਰਾਗੀ ਜਥਿਆਂ ਨੂੰ ਜਗਤਾਰ ਸਿੰਘ ਪ੍ਧਾਨ ਦੇ ਨਾਲ ਓਮ ਪ੍ਕਾਸ਼, ਕੁਲਵੀਰ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਸਤਪਾਲ ਸਿੰਘ, ਗੁਰਿੰਦਰ ਸਿੰਘ ਗੁਜਰਾਲ, ਗੁਰਵਿੰਦਰ ਸਿੰਘ ਸਰਨਾ ਤੇ ਪਰਮਜੀਤ ਸਿੰਘ ਨੇ ਸਨਮਾਨਿਤ ਕੀਤਾ।ਠੰਡੇ ਮਿੱਠੇ ਜਲ ਦੀ ਛਬੀਲ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਸੁੰਦਰ ਸਜਾਏ ਦੀਵਾਨ ਹਾਲ ਵਿੱਚ ਰਾਤਰੀ ਸਮਾਗਮ ਦੌਰਾਨ ਸੱਚਖੰਡ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸੁਰਿੰਦਰ ਸਿੰਘ ਤੇ ਨਛੱਤਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਵਿਸਮਾਦਮਈ ਮਾਹੌਲ ਸਿਰਜ਼ਿਆ।ਇਸ ਤੋਂ ਪਹਿਲਾਂ ਭਾਈ ਗੁਰਧਿਆਨ ਸਿੰਘ ਦੇ ਕੀਰਤਨ ਉਪਰੰਤ ਮਲਕੀਤ ਸਿੰਘ ਸਿੱਖ ਮਾਲਵਾ ਜੱਥਾ ਨੇ ਮੀਰੀ-ਪੀਰੀ ਸਿਧਾਂਤ ‘ਤੇ ਵਿਚਾਰਾਂ ਦੀ ਸਾਂਝ ਪਾਈ।
ਰਾਗੀ ਜਥਿਆਂ ਨੂੰ ਜਸਵਿੰਦਰ ਸਿੰਘ ਪ੍ਰਿੰਸ ਮੁਖੀ ਤਾਲਮੇਲ ਕਮੇਟੀ, ਭਾਈ ਬੱਚਿਤਰ ਸਿੰਘ, ਦਲਵੀਰ ਸਿੰਘ ਬਾਬਾ, ਭਾਈ ਭੋਲਾ ਸਿੰਘ ਨੇ ਸਨਮਾਨਿਤ ਕੀਤਾ।ਸਮਾਗਮ ਲਈ ਭਾਈ ਘਨੱਈਆ ਜੀ ਸੇਵਾ ਦਲ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਨਗਨ ਬਾਬਾ ਸਾਹਿਬ ਦਾਸ ਸੇਵਾ ਦਲ, ਅਮਰਜੀਤ ਸਿੰਘ ਟੀਟੂ, ਹਰਜੀਤ ਸਿੰਘ ਢੀਂਗਰਾ, ਪੋ: ਨਰਿੰਦਰ ਸਿੰਘ, ਹਰਕੀਰਤ ਕੌਰ,ਸਤਿੰਦਰ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ, ਸੁਖਦੇਵ ਸਿੰਘ, ਮਨਿੰਦਰ ਪਾਲ ਸਿੰਘ, ਰਾਜਵਿੰਦਰ ਸਿੰਘ ਲੱਕੀ, ਸੁਖਪਾਲ ਸਿੰਘ ਗਰੇਵਾਲ, ਭਰਪੂਰ ਸਿੰਘ ਗੋਲਡੀ, ਰਾਜ ਕੁਮਾਰ ਰਾਜੂ ਆਦਿ ਨੇ ਵਿਸੇਸ਼ ਸੇਵਾਵਾਂ ਨਿਭਾਈਆਂ ਜਿਨਾਂ ਨੂੰ ਗੁਰਦੁਆਰਾ ਸਾਹਿਬ ਵਲੋਂ ਸਨਮਾਨਿਤ ਕੀਤਾ ਗਿਆ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸਟੇਜ਼ ਸਕੱਤਰ ਦੀ ਸੇਵਾ ਨਿਭਾਈ।ਸਮਾਪਤੀ ਉਪਰੰਤ ਮਿਸੇ ਪ੍ਸ਼ਾਦਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media