Thursday, March 5, 2026

ਚੀਫ ਖਾਲਸਾ ਦੀਵਾਨ ਵਲੋਂ ਸ੍ਰੀ ਗੁਰੁ ਨਾਨਕ ਦੇਵ ਹਸਪਤਾਲ ਵਿਖੇ ਵਿਖੇ ਸ੍ਰੀ ਗੁਰੁ ਹਰਿ ਰਾਏ ਸਾਹਿਬ ਨਿਵਾਸ ਦਾ ਉਦਘਾਟਨ 5 ਨੂੰ

PPN0212201412

ਅੰਮ੍ਰਿਤਸਰ, 2 ਦਸੰਬਰ (ਜਗਦੀਪ ਸਿੰਘ ਸੱਗੂ) – ਪੁਰਾਤਨ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਨੇ ਹਮੇਸ਼ਾ ਤੋ ਹੀ ਧਾਰਮਿਕ, ਵਿਦਿਅਕ ਅਤੇ ਸਮਾਜਿਕ ਖੇਤਰ ਵਿਚ ਮਹੱਤਵਪੂਰਨ ਕਾਰਜ ਕੀਤਾ ਹੈ। ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ 50 ਸਕੂਲਾਂ ਤੋ ਇਲਾਵਾ ਬਜੁਰਗਾਂ ਲਈ ਬਿਰਧਘਰ, ਫ੍ਰੀ ਹਸਪਤਾਲ ਅਤੇ ਦਵਾਖਾਨੇ, ਯਤੀਮਖਾਨਾ ਜਿਹੀਆਂ ਸੰਸਥਾਵਾਂ ਇਸ ਦੀਆਂ ਪ੍ਰਾਪਤੀਆਂ ਵਿਚ ਪ੍ਰਮੁੱਖ ਹਨ। ਇਸੇ ਲੜੀ ਨੂੰ ਜਾਰੀ ਰੱਖਦਿਆ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਚੀਫ ਖਾਲਸਾ ਦੀਵਾਨ ਦੇ ਮੋਢੀ ਭਾਈ ਵੀਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੁ ਨਾਨਕ ਦੇਵ ਹਸਪਤਾਲ ਵਿਖੇ ਸਥਿਤ ਸ੍ਰੀ ਗੁਰੁ ਹਰਿ ਰਾਏ ਸਾਹਿਬ ਨਿਵਾਸ (ਸਰਾਂ) ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਯਾਦਗਾਰੀ ਉਦਘਾਟਨ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਵਲੋ 6 ਦਸੰਬਰ 2014 ਨੂੰ ਸਵੇਰੇ 11:00 ਵਜੇ ਕੀਤਾ ਜਾਵੇਗਾ। ਇਸ ਸਰਾਂ ਵਿਚ ਸ੍ਰੀ ਗੁਰੁ ਨਾਨਕ ਦੇਵ ਹਸਪਤਾਲ ਵਿਚ ਦਾਖਲ ਮਰੀਜਾਂ ਦੇ ਰਿਸ਼ਤੇਦਾਰਾਂ ਅਤੇ ਸਕੁੇਸਬੰਧੀਆਂ ਦੇ ਰਹਿਣ ਅਤੇ ਖਾਣ ਪੀਣ ਦੇ ਪ੍ਰਬੰਧ ਦੀ ਜਿੰਮੇਵਾਰੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਹੋਵੇਗੀ।
ਇਸ ਮੌਕੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਦੱਸਿਆ ਕਿ ਰੋਜ਼ ਵੱਖੁਵੱਖ ਥਾਵਾਂ ਤੋ ਬਹੁਤ ਸਾਰੇ ਮਰੀਜ ਸ੍ਰੀ ਗੁਰੁ ਨਾਨਕ ਦੇਵ ਹਸਪਤਾਲ ਵਿਚ ਦਾਖਲ ਹੁੰਦੇ ਹਨ ਅਤੇ ਕੁਝ ਮਰੀਜਾਂ ਦੇ ਰਿਸ਼ਤੇਦਾਰਾਂ ਨੂੰ ਠੰਡ ਵਿਚ ਰਹਿਣ ਦੇ ਸਹੀ ਪ੍ਰਬੰਧ ਨਾ ਹੋਣ ਕਰਕੇ ਇਧਰ ਉਧਰ ਹੀ ਰਾਤ ਗੁਜਾਰਨੀ ਪੈਦੀ ਹੈ।ਇਸ ਸਰਾਂ ਰਾਹੀ ਮਰੀਜਾਂ ਦੇ ਲੋੜਵੰਦ ਰਿਸ਼ਤੇਦਾਰਾਂ ਅਤੇ ਸਕੁੇਸਬੰਧੀਆਂ ਨੂੰ ਰਹਿਣ ਅਤੇ ਖਾਣ ਪੀਣ ਦੀ ਸਹੂਲਤ ਬੜੇ ਹੀ ਉਚਿਤ ਰੇਟਾਂ ਵਿਚ ਉਪਲਬਧ ਕਰਵਾਈ ਜਾਵੇਗੀ

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply