Sunday, February 22, 2026

ਸ਼੍ਰੋਮਣੀ ਕਮੇਟੀ ਅਦਾਰੇ ਭਾਈ ਵੀਰ ਸਿੰਘ ਦੇ ਜਨਮ ਦਿਨ ਨੂੰ ‘ਪੰਜਾਬੀ ਬੋਲੀ ਦਿਹਾੜੇ’ ਵਜੋਂ ਮਨਾਉਣਗੇ – ਮਨਜੀਤ ਸਿੰਘ

Manjit Singh SGPC

ਅੰਮ੍ਰਿਤਸਰ, 3 ਦਸੰਬਰ (ਗਰਪ੍ਰੀਤ ਸਿੰਘ) – ਸ਼ੋ੍ਮਣੀ ਕਮੇਟੀ ਸਕੱਤਰ ਸ. ਮਨਜੀਤ ਸਿੰਘ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ  ਵੱਲੋਂ ਹੋਏ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਆਪਣੇ ਸਮੂਹ ਵਿੱਦਿਅਕ ਅਦਾਰਿਆਂ ‘ਚ ਪ੍ਰਸਿਧ ਵਿਦਵਾਨ ਤੇ ਸਾਹਿਤਕਾਰ ਭਾਈ ਵੀਰ ਸਿੰਘ ਦਾ ਜਨਮ ਦਿਨ ਜੋ 5 ਦਸੰਬਰ ਨੂੰ ਆ ਰਿਹਾ ਹੈ ਨੂੰ ‘ਪੰਜਾਬੀ ਬੋਲੀ ਦਿਹਾੜੇ’ ਵਜੋਂ ਮਨਾਏਗੀ। ਇਥੋਂ ਜਾਰੀ ਪੈ੍ਰੱਸ ਨੋਟ ‘ਚ ਸ. ਮਨਜੀਤ ਸਿੰਘ ਸਕੱਤਰ ਨੇ ਦੱਸਿਆ ਹੈ ਕਿ ਪ੍ਰਸਿਧ ਸਾਹਿਤਕਾਰ ਭਾਈ ਵੀਰ ਸਿੰਘ ਦੀ ਸਿੱਖੀ ਪ੍ਰਤੀ ਬਹੁਤ ਵੱਡੀ ਦੇਣ ਹੈ।ਉਨ੍ਹਾਂ ਨੇ ਆਪਣੇ ਜੀਵਨ ਵਿੱਚ ਸਿੱਖ ਇਤਿਹਾਸ ਤੇ ਪੰਜਾਬੀ ਮਾਂ ਬੋਲੀ ਪ੍ਰਤੀ ਬਹੁਤ ਵੱਡੀ ਜਾਣਕਾਰੀ ਸਿੱਖ ਸੰਗਤਾਂ ਨੂੰ ਆਪਣੀ ਕਲਮ ਰਾਹੀ ਦਿਤੀ ਹੈ।ਉਨ੍ਹਾਂ ਦਾ ਜਨਮ ਦਿਨ 5 ਦਸੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਸਮੂਹ ਵਿੱਦਿਅਕ ਅਦਾਰਿਆਂ ‘ਚ ਪੰਜਾਬੀ ਬੋਲੀ ਦਿਹਾੜੇ’ ਵਜੋਂ ਮਨਾਉਣ ਲਈ ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਨੇ ਆਦੇਸ਼ ਦਿਤੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਮੂਹ ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲਾਂ ਨੂੰ ਪੱਤਰ ਲਿਖ ਕਿ ਕਿਹਾ ਗਿਆ ਹੈ ਕਿ 5 ਦਸੰਬਰ ਨੂੰ ਬਕਾਇਦਾ ਸਮਾਗਮ ਕਰਕੇ ਭਾਈ ਵੀਰ ਸਿੰਘ ਦੇ ਜਨਮ ਦਿਨ ਨੂੰ ‘ਪੰਜਾਬੀ ਬੋਲੀ ਦਿਹਾੜੇ’ ਵੱਜੋਂ ਮਨਾਇਆ ਜਾਵੇ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply