Sunday, February 22, 2026

ਬਾਬਾ ਫਰੀਦ ਸਕੂਲ ਵਿਖੇ ਫੂਡ ਮੈਕਿੰਗ ਪ੍ਰਤੀਯੋਗਤਾ ਕਰਵਾਈ ਗਈ

ਫੂਡ ਮੈਕਿੰਗ ਪ੍ਰਤੀਯੋਗਤਾ ਦੌਰਾਨ ਵਿਦਿਆਰਥੀ ਅਤੇ ਪ੍ਰਬੰਧਕ। ਤਸਵੀਰ : ਜਸਵਿੰਦਰ ਜੱਸੀ
ਫੂਡ ਮੈਕਿੰਗ ਪ੍ਰਤੀਯੋਗਤਾ ਦੌਰਾਨ ਵਿਦਿਆਰਥੀ ਅਤੇ ਪ੍ਰਬੰਧਕ।
ਤਸਵੀਰ : ਜਸਵਿੰਦਰ ਜੱਸੀ

ਬਠਿੰਡਾ, 3 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਾਬਾ ਫਰੀਦ ਸੀਨੀਅਰ ਸਕੈਡੰਰੀ ਸਕੂਲ ਦਿਉਣ ਬਠਿੰਡਾ ਦੇ ਵਿਦਿਆਰਥੀਆਂ ਲਈ ਫੂਡ ਮੈਕਿੰਗ ਪ੍ਰਤੀਯੋਗਤਾ ਕਰਵਾਈ ਗਈ ਜਿਸ ਦੀ ਮੁੱਢਲੀ ਸ਼ਰਤ ਬਿਨ੍ਹਾਂ ਅੱਗ ਤੋ ਖਾਣ ਪੀਣ ਸੰਬੰਧੀ ਵਸਤੂਆਂ ਨੂੰ ਬਣਾਉਣਾ ਸੀ।ਇਸ ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਵੱਲੋਂਂ ਵੱਧ ਚੜ੍ਹ ਕੇ ਹਿੱਸਾ ਲੈਣ ਦੇ ਨਾਲ ਕਈ ਪ੍ਰਕਾਰ ਦੀਆਂ ਵੰਨ ਸੁਵੰਨੀਆਂ ਖਾਣ ਪੀਣ ਦੀਆਂ ਵਸਤੂਆਂ ਤਿਆਰ ਕੀਤੀਆਂ ਗਈਆਂ, ਜਿਸ ਵਿੱਚ ਉਨਾ੍ਹਂ ਨੇ ਪੀਜ਼ਾ, ਟੋਸਟ, ਪੁਡਿੰਗ ਕੇਕ, ਬਰੈਡ ਮਿਊਨਿਸ, ਮਿਲਕੀ ਚਾਕਲੇਟ ਕੇਕ ਦੇ ਨਾਲ-ਨਾਲ ਕਈ ਪ੍ਰਕਾਰ ਦੇ ਜੂਸ ਤੇ ਸ਼ੇਕ ਵੀ ਤਿਆਰ ਕੀਤੇ ਜੋ ਕਿ ਕਾਫੀ ਸਵਾਦ ਭਰਪੂਰ ਤੇ ਸਿਹਤ-ਵਰਧਕ ਸਨ।ਇਸ ਪ੍ਰਤੀਯੋਗਤਾ ਵਿੱਚ 10+1 ਮੈਡੀਕਲ ਵਿਸ਼ੇ ਦੇ ਵਿਦਿਆਰਥੀ ਰਵਨੀਤ ਤੇ ਮਨਪ੍ਰੀਤ ਨੇ ਪਹਿਲਾ ਸਥਾਨ ਹਾਸਲ ਕੀਤਾ।ਇਸ ਮੁਕਾਬਲੇ ਵਿੱਚ 10+2 ਕਾਮਰਸ ਵਿਸ਼ੇ ਦੀ ਮਨਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਦੀ ਟੀਮ ਅਤੇ 10+1 ਨਾਨ-ਮੈਡੀਕਲ ਦੀਆਂ ਵਿਦਿਆਰਥਣਾਂ ਸਿਵਨੀਤ ਕਂੌਰ ਤੇ ਪ੍ਰੈਸੀ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ।ਜਦੋ ਕਿ ਇਸ ਮੁਕਾਬਲੇ ਵਿੱਚ 10+1 ਕਾਮਰਸ ਵਿਸ਼ੇ ਦੇ ਵਿਦਿਆਰਥੀ ਸਿਵਾ ਤੇ ਰਮਨਦੀਪ ਸਿੰਘ ਅਤੇ 10+1 ਨਾਨ ਮੈਡੀਕਲ ਦੀਆਂ ਵਿਦਿਆਰਥਣਾਂ ਸਿਮਰਪ੍ਰੀਤ ਕੌਰ ਤੇ ਸੁਖਪ੍ਰੀਤ ਕਂੌਰ ਨੇ ਤੀਸਰਾ ਸਥਾਨ ਹਾਸਲ ਕਰਕੇ ਜਿੱਤ ਦਰਜ ਕਰਵਾਈ।ਇਸ ਤੋਂ ਇਲਾਵਾ 10+1 ਨਾਨ-ਮੈਡੀਕਲ ਦੀਆਂ ਵਿਦਿਆਰਥਣਾਂ ਕਰਮਜੀਤ ਕੌਰ ਤੇ ਨਮੀਸ਼ਾਂ ਅਤੇ 10+1 ਕਾਮਰਸ ਵਿਸ਼ੇ ਦੇ ਵਿਦਿਆਰਥੀਆਂ ਅਰੁਣ ਤੇ ਪ੍ਰਿਆ ਨੂੰ ਹੋਸਲਾ ਵਧਾਉਣ ਲਈ ਕਾਨਸੋਲੇਸ਼ਨ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਸ. ਬਲਜਿੰਦਰ ਸਿੰਘ ਨੇ ਇਸ ਪ੍ਰਤੀਯੋਗਤਾ ਦੇ ਪ੍ਰਤੀਯੋਗੀਆਂ ਨੂੰ ਹੱਲਾਸ਼ੇਰੀ ਦਿੰਦੇ ਹੌਏ ਭੋਜਨ ਬਣਾਉਣ ਸੰਬੰਧੀ ਕਲਾ ਦੀ ਭਰਪੂਰ ਪ੍ਰਸੰਸਾ ਕੀਤੀ ।ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ ਦੇ ਚੇਅਰਮੈਨ ਧਾਲੀਵਾਲ ਨੇ ਇਸ ਪ੍ਰਤੀਯੋਗਤਾ ਵਿੱਚ ਬੱਚਿਆਂ ਵੱਲੋਂ ਦਿਖਾਈ ਗਈ ਕਲਾ ਦੀ ਖੂਬ ਪ੍ਰਸੰਸਾ ਕੀਤੀ ਅਤੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਅਜਿਹੀਆਂ ਪ੍ਰਤੀਯੋਗਤਾਵਾਂ ਅਤੇ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਆ।
ਕੈਪਸ਼ਨ: ਫੂਡ ਮੈਕਿੰਗ ਪ੍ਰਤੀਯੋਗਤਾ ਦੌਰਾਨ ਵਿਦਿਆਰਥੀ ਅਤੇ ਪ੍ਰਬੰਧਕ। ਤਸਵੀਰ ਜਸਵਿੰਦਰ ਜੱਸੀ

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply