ਭੀਖੀ, 1 ਅਗਸਤ (ਕਮਲ ਜ਼ਿੰਦਲ) – ਸਰਵਹਿਤਕਾਰੀ ਵਿਦਿਆ ਮੰਦਰ ਸੀ.ਬੀ.ਐਸ.ਈ ਭੀਖੀ ਅਤੇ ਸ੍ਰੀ ਤਾਰਾ ਚੰਦ ਵਿਦਿਆ ਮੰਦਰ ਭੀਖੀ ਦੇ ਅਧਿਆਪਕਾਂ
ਪ੍ਰਿੰਸੀਪਲ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਪਰਿਵਾਰਾਂ ਸਮੇਤ ਸਾਲਾਸਰ ਧਾਮ ਅਤੇ ਸ੍ਰੀ ਖਾਟੂ ਸ਼ਿਆਮ ਮੰਦਰ ਦਾ ਦੋ ਦਿਨਾਂ ਦਾ ਧਾਰਮਿਕ ਟੂਰ ਲਗਾਇਆ।ਧਾਰਮਿਕ ਯਾਤਰਾ 30 ਜੁਲਾਈ ਸਵੇਰੇ 9 ਵਜੇ ਰਵਾਨਾ ਹੋਈ।ਰਸਤੇ ਵਿੱਚ ਅਗਰੋਹਾ ਧਾਮ ਤੇ ਦੋ ਚੰਡੀ ਮੰਦਰਾਂ ਦੇ ਦਰਸ਼ਨ ਕਰਦੇ ਹੋਏ ਉਹ ਸ਼ਾਮ 7 ਵਜੇ ਸਾਲਾਸਰ ਧਾਮ ਪਹੁੰਚੇ।ਉਥੇ ਉਨ੍ਹਾਂ ਨੇ ਬੜੀ ਸ਼ਰਧਾ ਨਾਲ ਸ਼ਾਮ ਦੀ ਆਰਤੀ ਅਤੇ ਸ੍ਰੀ ਬਾਲਾ ਜੀ ਮਹਾਰਾਜ ਦੇ ਦਰਸ਼ਨ ਕੀਤੇ।ਅਗਲੇ ਦਿਨ ਸਵੇਰੇ ਦੀ ਆਰਤੀ ਦੇ ਦਰਸ਼ਨ ਕਰਨ ਤੋਂ ਬਾਅਦ ਗਰੁੱਪ ਸ੍ਰੀ ਖਾਟੂ ਸ਼ਿਆਮ ਜੀ ਦੇ ਲਈ ਰਵਾਨਾ ਹੋਇਆ।ਜਿਥੇ ਸਾਰਿਆਂ ਨੇ ਸ਼ਰਧਾ ਭਾਵ ਨਾਲ ਕਾਠੀ ਸ਼ਾਮ ਜੀ ਮਹਾਰਾਜ ਦੇ ਦਰਸ਼ਨ ਕੀਤੇ।ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਨੇ ਬਾਲਾ ਜੀ ਮਹਾਰਾਜ ਬਾਰੇ ਜਾਣੂ ਕਰਵਾਉਂਦੇ ਹੋਏ ਸਾਰਿਆਂ ਨੂੰ ਇਸ ਮੰਗਲ ਯਾਤਰਾ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media