ਭੀਖੀ, 1 ਅਗਸਤ (ਕਮਲ ਜ਼ਿੰਦਲ) – ਪਿੰਡ ਸਮਾਓ ਦੇ ਸਿਲਵਰ ਵਾਟਿਕਾ ਪਬਲਿਕ ਸਕੂਲ ਵਿਖੇ ‘ਤੀਆਂ ਤੀਜ਼ ਦੀਆਂ’ ਤਿਉਹਾਰ ਨੰਨੀਆਂ ਵਿਦਿਆਰਥਣਾਂ ਨੇ ਬੜ੍ਹੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ।ਸਮੂਹ ਬੱਚੀਆਂ ਪੰਜਾਬੀ ਲਿਬਾਸ ਅਤੇ ਰਵਾਇਤੀ ਗਹਿਣੀਆਂ ਨਾਲ ਸੱਜ਼ ਧੱਜ ਕੇ ਆਈਆਂ।ਇਸ ਸਮਾਗਮ ਵਿੱਚ ਵਿਦਿਆਰਥਣਾਂ ਨੇ ਕਿੱਕਲੀ, ਗਿੱਧੇ ਦੀ ਧਮਾਲ ਅਤੇ ਹਰਿਆਣਵੀ ਲੋਕ ਨਾਚ ਝੂਮਰ ਵੀ ਉਤਸ਼ਾਹ ਨਾਲ ਪੇਸ਼ ਕੀਤਾ।ਸਕੂਲ ਕਮੇਟੀ ਦੇ ਪ੍ਰਬੰਧਕ ਰਿਸ਼ਵ ਸਿੰਗਲਾ ਨੇ ਕਿਹਾ ਕਿ ਬੱਚਿਆਂ ਨੂੰ ਵਿਰਸੇ ਨਾਲ ਜੋੜੀ ਰੱਖਣ ਲਈ ਅਜਿਹੇ ਤਿਉਹਾਰ ਵਿਸ਼ੇਸ਼ ਮਹੱਤਵ ਰੱਖਦੇ ਹਨ।ਵਿਦਿਆਰਥੀਆਂ ਅਤੇ ਸਟਾਫ਼ ਨੇ ਖੀਰ ਅਤੇ ਪੂੜੇ ਉਤਸ਼ਾਹ ਨਾਲ ਖਾਧੇ।
ਪ੍ਰਿੰਸੀਪਲ ਕਿਰਨ ਰਤਨ ਨੇ ਵਿਦਿਆਰਥੀਆਂ ਨੂੰ ਮਿਲ ਜੁਲ ਕੇ ਅਜਿਹੀਆਂ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਦਿਆਂ ਕਿਹਾ ਕਿ ਉਹੀ ਰੱੱਖ ਵਿਸ਼ਾਲ ਕਾਇਆ ਧਾਰਨ ਕਰਦਾ ਹੈ, ਜਿਸ ਦੀਆਂ ਜੜ੍ਹਾਂ ਜ਼ਮੀਨ ਨਾਲ ਡੂੰਘੀਆਂ ਜੁੜੀਆਂ ਹੋੲੂਆਂ ਹਨ।ਪੰਜਾਬੀ ਸਮਾਜ਼ ਦੀ ਤਰੱਕੀ ਦਾ ਇਹੋਂ ਰਾਜ ਹੈ ਕਿ ਇੱਥੋਂ ਦੇ ਲੋਕਾਂ ਨੇ ਆਪਣੇ ਵਿਰਸ਼ੇ ਤੇ ਸੱਭਿਆਚਾਰ ਨਹੀ ਭੁਲਾਈਆਂ।
ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜਣ ਲਈ ਮੈਡਮ ਮਨਪ੍ਰੀਤ ਕੌਰ, ਬੇਅੰਤ ਕੌਰ, ਰਣਦੀਪ ਕੌਰ, ਸੰਦੀਪ ਕੌਰ, ਰੀਨਾ ਰਾਣੀ, ਕਿਰਨ ਬੇਗਮ, ਪਵਨ ਕੌਰ, ਮਨਪ੍ਰੀਤ ਕੌਰ ਰਾਜੀਆਂ, ਰਾਜਵਿੰਦਰ ਕੌਰ ਆਦਿ ਨੇ ਅਹਿਮ ਭੂਮਿਕਾ ਨਿਭਾਈ।
Check Also
ਡੀ.ਏ.ਵੀ ਪਬਲਿਕ ਸਕੂਲ ਨੇ ਗੁਰੂ ਰਵੀਦਾਸ ਜਯੰਤੀ ਅਤੇ ਮਹਾਂਰਿਸ਼ੀ ਦਇਆਨੰਦ ਸਰਸਵਤੀ ਜਯੰਤੀ ਮਨਾਈ
ਅੰਮ੍ਰਿਤਸਰ, 15 ਫਰਵਰੀ (ਜਗਦੀਪ ਸਿੰਘ) – ਆਰਿਆ ਸਮਾਜ ਦੇ ਸੰਸਥਾਪਕ ਮਹਾਂਰਿਸ਼ੀ ਦਇਆਨੰਦ ਸਰਸਵਤੀ ਅਤੇ ਜਾਤ-ਪਾਤ …