Sunday, February 22, 2026

 ਮੁੱਖ ਸੰਸਦੀ ਸਕੱਤਰ ਸ. ਧੁੱਗਾ ਨੇ ਸਰਬਸੰਮਤੀ ਨਾਲ ਚੁਣੀਆਂ 16 ਪੰਚਾਇਤਾਂ ਨੂੰ ਤਕਸੀਮ ਕੀਤੀ 25 ਲੱਖ ਦੀ ਗ੍ਰਾਂਟ

PPN0412201401
ਬਟਾਲਾ/ਸ੍ਰੀ ਹਰਗੋਬਿੰਦਪੁਰ, 4 ਦਸੰਬਰ (ਨਰਿੰਦਰ ਬਰਨਾਲ)- ਮੁੱਖ ਸੰਸਦੀ ਸਕੱਤਰ ਪੰਜਾਬ ਸ. ਦੇਸਰਾਜ ਸਿੰਘ ਧੁੱਗਾ ਵੱਲੋਂ ਅੱਜ ਸ੍ਰੀ ਹਰਗੋਬਿੰਦਪੁਰ ਬਲਾਕ ਦੀ ਸਰਬਸੰਮਤੀ ਨਾਲ ਚੁਣੀਆਂ ਗਈਆਂ 16 ਪੰਚਾਇਤਾਂ ਨੂੰ 13ਵੇਂ ਵਿੱਤ ਕਮਿਸ਼ਨ ‘ਚੋਂ 25 ਲੱਖ ਰੁਪਏ ਦੀ ਉਤਸ਼ਾਹਤ ਗ੍ਰਾਂਟ ਤਕਸੀਮ ਕੀਤੀ ਗਈ। ਸਰਸੰਮਤੀ ਦੀ ਗ੍ਰਾਂਟ ਹਾਸਲ ਕਰਨ ਵਾਲਿਆਂ ‘ਚ ਪਿੰਡ ਭੋਲ, ਚੀਮਾਂ ਕਲਾਂ, ਗਾਲੋਵਾਲ, ਕਾਂਗੜਾ, ਕਪੂਰਾ, ਖੋਖਰਵਾਲ, ਪੱਤੀਪੰਨਵਾਂ, ਕਿਸਨਕੋਟ, ਮੱਧਰਾ, ਮਾੜੀ ਪੰਨਵਾਂ, ਨੂਰਪੁਰ, ਪੱਤੀ ਬੁਲਪੁਰ, ਪੱਤੀ ਵਾੜੇ ਕੇ, ਸੋਹੀਆਂ, ਟਣਾਨੀਵਾਲ, ਊਧਨਵਾਲ ਅਤੇ ਵਿਠਵਾਂ ਦੀ ਪੰਚਾਇਤਾਂ ਸ਼ਾਮਲ ਸਨ।
ਪੰਚਾਇਤਾਂ ਦੇ ਨੁਮਾਇੰਦਿਆਂ ਨੂੰ 25 ਲੱਖ ਰੁਪਏ ਦੀ ਉਤਸ਼ਾਹਤ ਗ੍ਰਾਂਟ ਤਕਸੀਮ ਕਰਦਿਆਂ ਮੁੱਖ ਸੰਸਦੀ ਸਕੱਤਰ ਸ. ਧੁੱਗਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿੰਡਾਂ ‘ਚੋਂ ਧੜੇਬੰਦੀ ਖਤਮ ਕਰਨ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਸਰਬਸੰਮਤੀ ਨਾਲ ਚੁਣੀਆਂ ਜਾਂਦੀਆਂ ਪੰਚਾਇਤਾਂ ਨੂੰ ਜੋ ਉਤਸ਼ਾਹਤ ਗ੍ਰਾਂਟ ਦੇਣ ਦਾ ਵਾਅਦਾ ਕੀਤਾ ਹੋਇਆ ਹੈ ਉਸ ਤਹਿਤ ਇਹ ਗ੍ਰਾਂਟ ਵੰਡੀ ਗਈ ਹੈ। ਉਨ੍ਹਾਂ ਕਿਹਾ ਕਿ ਦੇਖਣ ‘ਚ ਆਇਆ ਹੈ ਕਿ ਅਕਸਰ ਹੀ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਆਪਣੇ ਪਿੰਡਾਂ ਦਾ ਵਿਕਾਸ ਵੱਧ ਕਰ ਲੈਂਦੀਆਂ ਹਨ ਕਿਉਂਕਿ ਪਿੰਡ ਦੇ ਸਾਰੇ ਕੰਮ ਆਪਸੀ ਸਹਿਮਤੀ ਅਤੇ ਬਿਨ੍ਹਾਂ ਕਿਸੇ ਧੜੇਬੰਦੀ ਤੋਂ ਨੇਪਰੇ ਚੱੜ ਜਾਂਦੇ ਹਨ। ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਵੱਚਨਬੱਧ ਹੈ ਅਤੇ ਸਰਕਾਰ ਵੱਲੋਂ ਪਿੰਡਾਂ ਦਾ ਵਿਕਾਸ ਸ਼ਹਿਰਾਂ ਦੀ ਤਰਜ਼ ‘ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰ ਪਿੰਡ ਨੂੰ ਸਾਫ-ਪਾਣੀ ਦੀ ਸੁਵਿਧਾ ਮੁਹੱਈਆ ਕਰਾਈ ਜਾ ਰਹੀ ਹੈ ਅਤੇ ਪਿੰਡਾਂ ਦੀਆਂ ਸੰਪਰਕ ਸੜਕਾਂ ਨੂੰ ਬਨਾਉਣ ਤੋਂ ਇਲਾਵਾ ਢਾਣੀਆਂ ਅਤੇ ਡੇਰੇ ‘ਤੇ ਰਹਿੰਦੀ ਵਸੋਂ ਲਈ ਵੀ ਪੱਕੀਆਂ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਸ. ਧੁੱਗਾ ਨੇ ਪੰਚਾਇਤਾਂ ਨੂੰ ਸੱਦਾ ਦਿੱਤਾ ਕਿ ਉਹ ਧੜੇਬੰਦੀ ਤੋਂ ਉਪਰ ਉੱਠ ਕੇ ਆਪਣੇ ਪਿੰਡਾਂ ਦਾ ਵਿਕਾਸ ਕਰਨ ਲਈ ਰਾਜ ਸਰਕਾਰ ਦਾ ਸਾਥ ਦੇਣ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply