Sunday, June 15, 2025
Breaking News

ਪਿੰਗਲਵਾੜਾ ਦੇ ਸਕੂਲੀ ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ

ਅੰਮ੍ਰਿਤਸਰ, 3 ਅਗਸਤ (ਜਗਦੀਪ ਸਿੰਘ ਸੱਗੂ) – ਭਗਤ ਪੂਰਨ ਸਿੰਘ ਦੀ 30ਵੀਂ ਬਰਸੀ ਮੌਕੇ ਪਿੰਗਲਵਾੜਾ ਸੰਸਥਾ ਦੇ ਸਕੂਲੀ ਬੱਚਿਆਂ ਵਲੋਂ ਸੱਭਿਆਚਾਰਕਪ੍ਰੋਗਰਾਮ ਸਥਾਨਕ ਗੁਰੂ ਨਾਨਕ ਭਵਨ ਸਿਟੀ ਸੈਂਟਰ ਵਿਖੇ ਬੜੀ ਕਰਵਾਇਆ ਗਿਆ । ਇਸ ਦੇ ਮੁੱਖ ਮਹਿਮਾਨ ਪੰਜਾਬੀ ਨਾਟਸ਼ਾਲਾ ਦੇ ਸੰਚਾਲਕ ਜਤਿੰਦਰ ਸਿੰਘ ਬਰਾੜ ਸਨ।ਇਸ ਸਮਾਗਮ ਰਾਹੀਂ ਮਨੁੱਖਤਾ ਤੇ ਵਾਤਾਵਰਣ ਸਬੰਧੀ ਕੀਤੇ ਕਾਰਜ਼ਾਂ ਲਈ ਭਗਤ ਪੂਰਨ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਗਿਆ ।
                   ਡਾ. ਇੰਦਰਜੀਤ ਕੌਰ ਨੇ ਆਏ ਮਹਿਮਾਨਾਂ ਅਤੇ ਸਮਾਗਮ ਵਿਚ ਬੈਠੀ ਸਮੂਹ ਸੰਗਤਾਂ ਨੂੰ ਜੀ ਆਇਆਂ ਨੂੰ ਕਿਹਾ । ਮੁੱਖ ਮਹਿਮਾਨ ਨੇ ਸਭ ਤੋਂ ਪਹਿਲਾਂ ਮਰੀਜ਼ਾਂ ਵਲੋਂ ਬਣਾਇਆਂ ਹੱਥ ਕਿਰਤਾਂ ਦੇ ਸਟਾਲ ਵੇਖੇ।ਪ੍ਰੋਗਰਾਮ ਦੀ ਸ਼ੁਰੂਆਤ ਵਾਹਿਗੁਰੂ ਦਾ ਓਟ ਆਸਰਾ ਲੈਂਦੇ ਹੋਏ ਪਿੰਗਲਵਾੜੇ ਦੇ ਬੱਚਿਆਂ ਨੇ ਸ਼ਬਦ ਗਾਇਨ ਕਰਕੇ ਕੀਤੀ।ਉਪਰੰਤ ਬੱਚਿਆਂ ਵਲੋਂ ਗਿੱਧਾ, ਭੰਗੜਾ, ਕਵਿਤਾਵਾਂ, ਐਕਸ਼ਨ-ਗਾਣੇ ਆਦਿ ਪੇਸ਼ ਕੀਤੇ ਗਏ, ਜਿਸ ਵਿਚ ਭਗਤ ਪੂਰਨ ਸਿੰਘ ਜੀ ਦੇ ਸੰਦੇਸ਼, ਵਾਤਾਵਰਣ ਦੀ ਸੰਭਾਲ, ਪੌਦੇ ਲਗਾਉਣ ਦੀ ਮਹਤੱਤਾ ਅਤੇ ਪਾਣੀ ਦੀ ਬਚਤ ਆਦਿ ਵਿਸ਼ਿਆਂ ਉਪਰ ਜ਼ੋਰ ਦਿੱਤਾ ਗਿਆ।ਆਈਆਂ ਸੰਗਤਾਂ ਨੇ ਸਾਰੇ ਸਕੂਲੀ ਬੱਚਿਆਂ ਦੀ ਹੌਂਸਲਾ-ਅਫਜ਼ਾਈ ਕੀਤੀ ।
             ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਸਕੂਲੀ ਬੱਚਿਆਂ ਨੂੰ ਇਨਾਮ ਵੰਡੇ ਅਤੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।ਭਗਤ ਪੂਰਨ ਸਿੰਘ ਇੰਸਟੀਚਿਊਟ ਆਫ ਸਪੈਸ਼ਲ ਨੀਡਜ਼ ਦੇ ਬੱਚਿਆਂ ਨੇ ਇਕ ਨਾਟਕ ਰਾਹੀਂ ਭਗਤ ਜੀ ਦੇ ਜੀਵਨ ਅਤੇ ਉਨ੍ਹਾਂ ਤੋਂ ਬਾਅਦ ਡਾ. ਇੰਦਰਜੀਤ ਕੌਰ ਦੀ ਲਗਾਤਾਰ ਮਿਹਨਤ ਤੇ ਰਹਿਣੁਮਾਈ ਸਦਕਾ ਪਿੰਗਲਵਾੜਾ ਸੰਸਥਾ ਦੀ ਹੋਈ ਦਿਨ-ਦੂਣੀ-ਰਾਤ-ਚੌਗੁਣੀ ਤਰੱਕੀ ਉਪਰ ਚਾਨਣਾ ਪਾਇਆ।
                 ਇਸ ਮੌਕੇ ਪਿੰਗਲਵਾੜਾ ਦੇ ਸਰਪ੍ਰਸਤ ਤੇ ਉਘੇ ਸਮਾਜ ਸੇਵਕ ਭਗਵੰਤ ਸਿੰਘ ਦਿਲਾਵਰੀ, ਅਰਵਿੰਦਰ ਸਿੰਘ ਭੱਟੀ, ਸੋਸਾਇਟੀ ਦੇ ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਮੈਂਬਰ ਰਾਜਬੀਰ ਸਿੰਘ, ਮੈਂਬਰ ਹਰਜੀਤ ਸਿੰਘ ਅਰੋੜਾ, ਮੈਂਬਰ ਪ੍ਰੀਤਇੰਦਰਜੀਤ ਕੌਰ, ਪ੍ਰਸ਼ਾਸਕ ਕਰਨਲ ਦਰਸ਼ਨ ਸਿੰਘ ਬਾਵਾ, ਪ੍ਰਸ਼ਾਸਕ ਮਾਨਾਂਵਾਲਾ ਜੈ ਸਿੰਘ, ਨਰਿੰਦਰਪਾਲ ਸਿੰਘ ਸੋਹਲ, ਯੋਗੇਸ਼ ਸੂਰੀ, ਜਨਰਲ ਮੈਨੇਜਰ ਤਿਲਕ ਰਾਜ ਅਤੇ ਹਰਪਾਲ ਸਿੰਘ ਸੰਧੂ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …