ਅੰਮ੍ਰਿਤਸਰ, 3 ਅਗਸਤ (ਖੁਰਮਣੀਆਂ) – ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅਧੀਨ ਖਾਲਸਾ ਹਾਕੀ ਅਕੈਡਮੀ ਦੀਆਂ ਖਿਡਾਰਣਾਂ ਨੇ ਚੰਬਾ (ਹਿਮਾਚਲ ਪ੍ਰਦੇਸ਼)
ਵਿਖੇ 3 ਰੋਜ਼ਾ ‘ਇੰਟਰਨੈਸ਼ਨਲ ਮਿੰਜ਼ਰ ਫ਼ੇਅਰ ਹਾਕੀ ਟੂਰਨਾਮੈਂਟ’ ’ਚ ਹਾਕੀ ਮੈਚ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਹਾਸਲ ਕੀਤੀ।ਇਸ ਮੁਕਾਬਲੇ ’ਚ ਖ਼ਾਲਸਾ ਹਾਕੀ ਅਕੈਡਮੀ ਦੀ ਖਿਡਾਰਣ ਮੀਨਾਕਸ਼ੀ ਨੇ 2 ਗੋਲ ਅਤੇ ਅਮਨਦੀਪ ਕੌਰ ਨੇ 1 ਗੋਲ ਕਰਕੇ ਦਿੱਲੀ ਹਾਕੀ ਅਕਾਦਮੀ ਟੀਮ ਨੂੰ 3-0 ਦੇ ਫ਼ਰਕ ਨਾਲ ਹਰਾਇਆ।ਅਕਾਦਮੀ ਟੀਮ ’ਚ 12 ਕਾਲਜ ਅਤੇ 4 ਸਕੂਲ ਦੀਆਂ ਹਾਕੀ ਖਿਡਾਰਣਾਂ ਸ਼ਾਮਲ ਸਨ।
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਖਿਡਾਰਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਪ੍ਰਾਪਤੀ ਲਈ ਡਾਇਰੈਕਟਰ ਖੇਡਾਂ ਡਾ. ਕੰਵਲਜੀਤ ਸਿੰਘ, ਕੋਚ ਬਲਦੇਵ ਸਿੰਘ, ਅਮਰਜੀਤ ਸਿੰਘ ਦੀ ਸ਼ਲਾਘਾ ਕੀਤੀ।
ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਅਕੈਡਮੀ ਦੀਆਂ ਖਿਡਾਰਣਾਂ ਨੇ ਫ਼ਾਈਲ ਮੈਚ ’ਚ ਦਿੱਲੀ ਹਾਕੀ ਅਕਾਦਮੀ ਨੂੰ 3-0 ਨਾਲ ਹਰਾ ਕੇ ਮੋਹਰੀ ਸਥਾਨ ਹਾਸਲ ਕੀਤਾ।ਖਿਡਾਰਣਾਂ ਨੇ 1 ਪਨੈਲਟੀ ਕੋਰਨਰ, 1 ਫ਼ੀਲਡ ਗੋਲ ਅਤੇ 1 ਪਨੈਲਟੀ ਸਟੋਕ ਗੋਲ ਕੀਤੇ।ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ’ਚ ਚੰਬਾ, ਦਿੱਲੀ, ਮੇਰਠ, ਸ਼ਾਹਬਾਦ ਆਦਿ ਤੋਂ ਇਲਾਵਾ ਕੁੱਲ 8 ਟੀਮਾਂ ਪੁੱਜੀਆਂ।ਮੈਨੇਜਮੈਂਟ ਨੇ ਦ੍ਰੋਣਾਚਾਰੀਆ ਐਵਾਰਡ ਜੇਤੂ ਰਾਸ਼ਟਰੀ ਹਾਕੀ ਕੋਚ ਬਲਦੇਵ ਸਿੰਘ ਨੂੰ ਟੀਮ ਦਾ ਸੀਨੀਅਰ ਕੋਚ, ਜਦਕਿ ਅਮਰਜੀਤ ਸਿੰਘ ਨੂੰ ਜੂਨੀਅਰ ਕੋਚ ਥਾਪਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਲਈ ਅਕਾਦਮੀ ਦੀ ਟੀਮ ਨੂੰ ਟਰਾਫ਼ੀ ਅਤੇ 23 ਹਜ਼ਾਰ ਦੇ ਨਕਦ ਇਨਾਮ ਨਾਲ ਸਨਮਾਨਿਤ ਵੀ ਕੀਤਾ ਗਿਆ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media