Thursday, March 12, 2026

 ਐਗਰੋ ਫੂਡ ਗਰੇਨ ਕਾਰਪੋਰੇਸ਼ਨ ਦਾ ਮੰਡੀ ਅਫਸਰ ਰਿਸ਼ਵਤ ਲੈਂਦਾ ਗ੍ਰਿਫਤਾਰ

PPN0412201405
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਯੂਨਿਟ ਗੁਰਦਾਸਪੁਰ ਨੇ ਪੰਜਾਬ ਫੂਡ ਗਰੈਨ ਕਾਰਪੋਰੇਸ਼ਨ ਖ੍ਰੀਦ ਏਜੰਸੀ ਦੇ ਮੰਡੀ ਐਗਜੈਕਟਿਵ-1 ਅਫਸਰ ਕਸ਼ਮੀਰ ਸਿੰਘ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ । ਗੁਰਦੇਵ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਹਾਦਰਪੁਰ ਰਜੋਅ ਦੀ ਫੋਕਲ ਪੁਆਇੰਟ ਪਿੰਡ ਬਹਦਰਪੁਰ ਰਜੋਆ ਵਿਖੇ ਆੜ੍ਹਤ ਹੈ।ਸ਼ੀਜਨ ਸਾਲ 2014-15 ਦੌਰਾਨ 3854 ਬੋਰੀਆ (37  ਕਿਲੋ ਪ੍ਰਤੀ ਬੋਰੀ ਭਰਤੀ ) ਪੈਡੀ ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ ਨੇ ਉਸਦੀ ਆੜ੍ਹਤ ਤੋ ਖ੍ਰੀਦ ਕੀਤੀ।ਇਸ ਖ੍ਰੀਦ ਕੀਤੀ ਪੈਡੀ ਦੀ ਅਦਾਇਗੀ ਏਜੰਸੀ ਵਲੋ ਕੀਤੀ ਜਾਂਣੀ ਹੈ।ਇਸ ਅਦਾਇਗੀ ਕਰਨ ਬਦਲੇ ਕਸ਼ਮੀਰ ਸਿੰਘ ਮੰਡੀ ਐਜੈਕਟਿਵ-1 ਅਫਸਰ ਨੇ ਆੜ੍ਹਤੀਏ ਗੁਰਦੇਵ ਸਿੰਘ ਪਾਸੋ 10,000 ਰੁਪਏ ਰਿਸ਼ਵਤ ਮੰਗੀ, ਜਿਸ ਵਲੋ 10,000 ਬਤੌਰ ਰਿਸ਼ਵਤ ਦੇਣ ਤੋ ਅਸਮਰਥਾ ਜਤਾਈ ਤਾਂ ਮੰਡੀ ਅਫਸਰ ਕਸ਼ਮੀਰ ਸਿੰਘ ਨੇ 7,000 ਬਤੌਰ ਰਿਸ਼ਵਤ ਮੰਗੇ।ਆੜ੍ਹਤੀਆ ਗੁਰਦੇਵ ਸਿੰਘ ਰਿਸ਼ਵਤ ਦੇ ਕਰ ਕੰਮ ਨਹੀ ਕਰਵਾਉਣਾ ਚਾਹੁੰਦਾ ਸੀ ਅਤੇ ਉਸ ਨੇ ਰਿਸ਼ਵਤ ਦੀ ਮੰਗ ਸਬੰਧੀ ਸ਼ਕਾਇਤ ਸ੍ਰੀ ਬਲਬੀਰ ਸਿੰਘ, ਇੰਸਪੈਕਟਰ ਵਿਜੀਲੈਸ ਬਿਉਰੋ, ਯੂਨਿਟ ਗੁਰਦਾਸਪੁਰ ਪਾਸ ਕੀਤੀ ਅਤੇ ਦੱਸਿਆ ਕਿ ਮੰਡੀ ਅਫਸਰ ਕਸ਼ਮੀਰ ਸਿੰਘ ਨੇ 7000 ਰੁਪਏ ਦੇਣ ਲਈ ਅੱਜ 4-12-2014 ਨੂੰ ਗੁਰਦਾਸਪੁਰ ਬੁਲਾਇਆ ਹੈ।ਸ਼੍ਰੀ ਬਲਬੀਰ ਸਿੰਘ ਇੰਸਪੈਕਟਰ ਵਿਜੀਲੈਸ ਬਿਉਰੋ ਯੂਨਿਟ, ਗੁਰਦਾਸਪੁਰ ਨੇ ਗੁਰਦੇਵ ਸਿੰਘ ਦੇ ਬਿਆਨ ਤੇ ਮੁੱਕਦਮਾ ਨੰ: 19 ਮਿਤੀ 04-12-2014 ਅ/ਧ 7, 13 (2) ਪੀਸੀ ਐਕਟ 1988 ਥਾਣਾ ਵਿਜੀਲੈਸ ਬਿਉਰੋ, ਰੇਜ਼ ਅਮ੍ਰਿਤਸਰ ਦਰਜ਼ ਕਰਵਾਇਆ।ਸ੍ਰੀ ਬਲਬੀਰ ਸਿੰਘ ਇੰਸਪੈਕਟਰ ਵਿਜੀਲੈਸ ਬਿਉਰੋ ਗੁਰਦਾਸਪੁਰ ਨੇ ਸਮੇਤ ਪੁਲਿਸ ਪਾਰਟੀ ਦੇ ਖੁਸ਼ਪਾਲ ਸਿੰਘ, ਮੁੱਖ ਸਿਪਾਹੀ ਸੁਰਜੀਤ ਕੁਮਾਰ, ਅਤੇ ਹੋਰ ਪੁਲਿਸ ਸਟਾਫ ਨੂੰ ਨਾਲ ਲੈ ਕੇ ਦੋਸ਼ੀ ਕਸ਼ਮੀਰ ਸਿੰਘ ਮੰਡੀ ਐਗਜੈਕਟਿਵ-1 ਅਫਸਰ ਬਹਾਦਰਪੁਰ ਰਜੋਅ ਨੂੰ ਕਾਹਨੂੰੰਵਾਨ ਚੌਕ ਗੁਰਦਾਸਪੁਰ ਵਿਖੇ ਗੁਰਦੇਵ ਸਿੰਘ ਤੋ 7,000/- ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਰੰਗੇ ਹੱਥੀ ਸਰਕਾਰੀ ਗਵਾਹ ਸ੍ਰੀ ਨਰੇਸ਼ ਗੁਪਤਾ ਐਸ. ਓ ਅਤੇ ਅਤੇ ਸ੍ਰੀ ਸ਼ੀਤਲ ਚੰਦ ਆਰ ਮਾਦੋਪੁਰ ਮੰਡਲ ਅੱਪਰ ਬਾਹਰੀ ਦੁਆਬ ਨਹਿਰ ਗੁਰਦਾਸਪੁਰ ਦੀ ਹਾਜਰੀ ਵਿੱਚ ਗ੍ਰਿਫਤਾਰ ਕੀਤਾ।ਸ਼੍ਰੀ ਸੁਖਮਿੰਦਰ ਸਿੰਘ ਮਾਨ ਸੀਨੀਅਰ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਨੇ ਭ੍ਰਿਸ਼ਟ ਕਰਮਚਾਰੀਆਂ ਵਿਰੁੱਧ ਕਾਰਵਾਈ ਕਰਵਾਏ ਜਾਣ ਲਈ ਸੁਚਨਾ ਦਿੱਤੇ ਜਾਂਣ ਲਈ ਸਹਿਯੋਗ ਮੰਗਿਆ ਹੈ ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply