Friday, March 28, 2025

ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਤੇ ਮਦਦਗਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ – ਡੀ.ਐਸ.ਪੀ ਜੰਡਿਆਲਾ

PPN0412201406
ਜੰਡਿਆਲਾ ਗੁਰੂ, 4 ਦਸੰਬਰ (ਹਰਿੰਦਰਪਾਲ  ਸਿੰਘ) –  ਪੈਸਾ ਬੰਦੇ ਨੂੰ ਹਰ ਉਹ ਕੰਮ ਕਰਨ ਨੂੰ ਮਜ਼ਬੂਰ ਕਰ ਦਿੰਦਾ ਹੈ ਜਿਸ ਕਰਕੇ ਚਾਹੇ ਕਿਸੇ ਵੀ ਇਨਸਾਨ ਨੂੰ ਦੁੱਖ ਤਕਲੀਫ ਕਿਉਂ ਨਾ ਹੁੰਦੀ ਹੋਵੇ।ਨੋਟਾਂ ਦੀ ਇਸ ਕਮਾਈ ਵਿਚ ਇਨਸਾਨੀਅਤ ਅੰਨ੍ਹੀ ਹੋ ਚੁੱਕੀ ਹੈ ਅਤੇ ਉਸ ਦੀਆਂ ਅੱਖਾਂ ਉੱਪਰ ਕਾਲੀ ਪੱਟੀ ਬੰਨੀ ਗਈ ਹੈ।ਅਜਿਹੀ ਹੀ ਘਟਨਾ ਅੱਜਕਲ੍ਹ ਚਾਈਨਾ ਡੋਰ ਨੂੰ ਲੈਕੇ ਦੇਖਣ ਨੂੰ ਮਿਲ ਰਹੀ ਹੈ।ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਸਖਤ ਹਦਾਇਤਾਂ ਕੀਤੀਆਂ ਜਾ ਚੁੱਕੀਆ ਹਨ ਕਿ, ਚਾਈਨਾ ਡੋਰ ਦੀ ਸਪਲਾਈ ਜਾਂ ਪਤੰਗ ਨਾਲ ਵਰਤੋ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਅਨਜਾਣ ਬੱਚਿਆਂ ਵਲੋਂ ਵਰਤੀ ਗਈ ਚਾਈਨਾ ਡੋਰ ਦੇ ਮਾਮਲੇ ਵਿਚ ਉਸਦੇ ਮਾਪਿਆਂ ਉੱਪਰ ਕਾਨੂੰਨੀ ਕਾਰਵਾਈ ਜਾਂ ਜੁਰਮਾਨਾ ਅਦਾ ਕਰਨਾ ਪਵੇਗਾ।ਕੁੱਝ ਹੀ ਦਿਨਾਂ ਵਿੱਚ ਲੱਖਪਤੀ ਹੋਣ ਦੇ ਸੁਪਨੇ ਲੈਣ ਵਾਲੇ ਦੁਕਾਨਦਾਰਾਂ ਵਲੋਂ ਮਾਸੂਮ ਬੱਚਿਆਂ ਦੇ ਹੱਥੋਂ ਮੋਤ ਦੀ ਇਹ ਪਤੰਗ ਅਸਮਾਨ ਵਿਚ ਚਾਈਨਾ ਡੋਰ ਰਾਹੀਂ ਉਡਾਈ ਜਾ ਰਹੀ ਹੈ, ਜਿਸਨੂੰ ਬੀਤੇ ਦਿਨੀ ਅੰਮ੍ਰਿਤਸਰ ਸ਼ਹਿਰ ਵਿਚ ਆਪਣਾ ਜਲਵਾ ਦਿਖਾ ਕੇ ਇਕ ਨਾਬਾਲਿਗ ਲੜਕੀ ਦੀ ਗਰਦਨ ਨੂੰ ਆਪਣੀ ਚਪੇਟ ਵਿਚ ਲੈ ਲਿਆ ਅਤੇ ਉਸ ਮਾਸੂਮ ਲੜਕੀ ਦੀ ਆਵਾਜ਼ ਬੰਦ ਹੋ ਗਈ।
ਆਪਣੇ ਘਰ ਇਸ ਖੂਨੀ ਚਾਈਨਾ ਡੋਰ ਦੀ ਕਮਾਈ ਵਾੜ ਕੇ ਦੂਸਰਿਆਂ ਦੇ ਘਰ ਬਰਬਾਦ ਕਰਨ ਵਿਚ ਸਿਰਫ ਦੁਕਾਨਦਾਰਾਂ ਦਾ ਹੀ ਕਸੂਰ ਨਹੀਂ ਬਲਕਿ ਇਸ ਵਿਚ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ।  ਅਤਿ ਭਰੋਸੇਯੋਗ ਅਤੇ ਪੁਲਿਸ ਵਿਭਾਗ ਵਿਚ ਹੀ ਸ਼ਾਮਿਲ ਕੁੱਝ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਦੁਕਾਨਦਾਰਾਂ ਦੀ ਇਸ ਮੋਟੀ ਕਮਾਈ ਦਾ ਹਿੱਸਾ ਸਰਕਾਰੀ ਨੋਕਰੀਆਂ ਕਰਨ ਵਾਲਿਆਂ ਦੇ ਵੀ ਘਰ ਜਾ ਰਿਹਾ ਹੈ, ਇਥੋਂ ਤੱਕ ਕਿ ਸਰਕਾਰੀ ਮਹਿਕਮੇ ਦੇ ਅਧਿਕਾਰੀਆਂ ਦੇ ਬੱਚਿਅ੍ਰ ਨੂੰ ਸ਼ਰੇਆਮ ਇਸ ਦੀ ਵਰਤੋਂ ਕਰਦੇ ਦੇਖਿਆ ਜਾ ਸਕਦਾ ਹੈ।ਇਸ ਸਬੰਧੀ ਪੱਤਰਕਾਰਾਂ ਵਲੋਂ ਡੀ.ਐਸ.ਪੀ ਜੰਡਿਆਲਾ ਸ੍ਰੀਮਤੀ ਅਮਨਦੀਪ ਕੋਰ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਜਾਂ ਉਸ ਦੀ ਮਦਦ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪੁਲਿਸ ਵਲੋਂ ਗੁਪਤ ਤਰੀਕੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply