ਪਠਾਨਕੋਟ, 10 ਅਗਸਤ (ਪੰਜਾਬ ਪੋਸਟ ਬਿਊਰੋ) – ਮੁੱਖ ਚੋਣ ਅਫਸਰ ਪੰਜਾਬ ਵਲੋਂ ਕੀਤੀ ਵੀਡੀਓ ਕਾਨਫਰੰਸ ‘ਚ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ
ਡਿਪਟੀ ਕਮਿਸਨਰ ਪਠਾਨਕੋਟ ਹਰਬੀਰ ਸਿੰਘ ਦੇ ਦਿਸ਼ਾ ਨਿਰਦਸ਼ਾਂ ਅਨੁਸਾਰ ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਦੇ ਉੱਪ ਮੰਡਲ ਮੈਜਿਸਟਰੇਟ-ਕਮ- ਚੋਣਕਾਰ ਰਜਿਸਟ੍ਰੇਸ਼ਨ ਅਫਸਰ ਕਾਲਾ ਰਾਮ ਕਾਂਸਲ ਨੇ ਆਪਣੇ ਹਲਕੇ ਦੇ ਸੈਕਟਰ ਅਫਸਰਾਂ ਨਾਲ ਇੱਕ ਵਿਸ਼ੇਸ਼ ਟਰੇਨਿੰਗ ਮੀਟਿੰਗ ਆਯੋਜਿਤ ਕੀਤੀ।
ਉਨ੍ਹਾਂ ਯੋਗਤਾ ਮਿਤੀ 01-01-2023 ਅਨੁਸਾਰ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਅਤੇ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਜੋੜਨ ਸਬੰਧੀ ਫਾਰਮ 6-ਬੀ ਭਰਨ ਬਾਰੇ ਜਾਣਕਾਰੀ ਦਿੱਤੀ।ਮੀਟਿੰਗ ਵਿੱਚ ਤਹਿਸੀਲਦਾਰ ਲਛਮਨ ਸਿੰਘ ਨੇ ਆਏ ਸੈਕਟਰ ਅਫਸਰਾਂ ਨੂੰ ਟ੍ਰੇਨਿੰਗ ਦਿੱਤੀ ਅਤੇ ਇਹ ਟਰੇਨਿੰਗ ਅੱਗੇ ਬੀ.ਐਲ.ਓਜ਼ ਨੂੰ ਦੇਣ ਲਈ ਸੈਕਟਰ ਅਫਸਰ ਨੂੰ ਪਾਬੰਦ ਕੀਤਾ ਗਿਆ।
ਇਸ ਹਲਕੇ ਦੇ ਅਸੈਂਬਲੀ ਲੈਵਲ ਮਾਸਟਰ ਟਰੇਨਰ ਪ੍ਰਵੀਨ ਕੁਮਾਰ ਐਸ.ਡੀ.ਓ ਅਤੇ ਰਜੀਵ ਕਟਾਰੀਆ ਮੈਡੀਕਲ ਅਸਿਸਟੈਂਟ ਵੀ ਹਾਜ਼ਰ ਹੋਏ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media