Sunday, August 2, 2026

ਜਿਲ੍ਹੇ ਦੇ 77 ਪ੍ਰਾਰਥੀਆਂ ਨੂੰ ਬੀ.ਪੀ.ਓ ਸੈਕਟਰ ਵਿੱਚ ਨੋਕਰੀ ਲਈ ਕੀਤਾ ਸ਼ਾਰਟ ਲਿਸਟ

ਪਠਾਨਕੋਟ, 26 ਅਗਸਤ (ਪੰਜਾਬ ਪੋਸਟ ਬਿਊਰੋ) – ਮਿਸ਼ਨ ਸੁਨਹਿਰੀ ਸ਼ੁਰੂਆਤ ਅਧੀਨ ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋਪਠਾਨਕੋਟ ਵਲੋਂ ਬੀ.ਪੀ.ਓ ਸੈਕਟਰ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋੁ ਗੁਰਦਾਸਪੁਰ ਵਿਖੇ ਬੀ.ਪੀ.ਓ ਸੈਕਟਰ ਵਿੱਚ ਕਸਟਮਰ ਕੇਅਰ ਐਗਜੀਕਿਊਟਿਵ ਦੀ ਭਰਤੀ ਲਈ ਇੰਟਰਵਿਊ ਕਰਵਾਈ ਗਈ।ਕੈਪ ਵਿੱਚ ਟੈਲੀ ਪਰਫੋਰਮੈਂਸ ਡਾ. ਆਈ.ਟੀ.ਐਮ ਪ੍ਰ. ਲਿਮ., ਵਿੰਡੋ ਟੈਕਨਾਲੋਜੀ ਪ੍ਰ. ਲਿਮ., ਅਤੇ ਟੈਕ ਮੋਹਿੰਦਰਾ ਮੋਹਾਲੀ ਵਰਗੀਆਂ ਨਾਮੀ ਕੰਪਨੀਆਂ ਵਲੋਂ ਫਿਜ਼ੀਕਲੀ ਅਤੇ ਵਰਚੂਅਲੀ ਇੰਟਰਵਿਓ ਲਈ ਗਈ।
                       ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਹਿੱਸਾ ਲੈਣ ਲਈ ਕੁੱਲ 103 ਪ੍ਰਾਰਥੀਆ ਨੇ ਰਜਿਸਟਰੇਸ਼ਨ ਕਰਵਾਈ ਹੈ, ਜਿਹਨਾਂ ਵਿਚੋਂ 95 ਪ੍ਰਾਰਥੀਆ ਵਲੋਂ ਵੱਖ ਵੱਖ ਕੰਪਨੀਆਂ ਵਿੱਚ ਇੰਟਰਵਿਊ ਦਿੱਤੀ ਗਈ।ਇਸ ਵਿਚੋਂ ਜਿਲ੍ਹਾ ਪਠਾਨਕੋਟ ਦੇ 77 ਪ੍ਰਾਰਥੀਆ ਨੂੰ ਬੀ.ਪੀ.ਓ ਸੈਕਟਰ ਵਿੱਚ ਨੋਕਰੀ ਲਈ ਸ਼ਾਰਟ ਲਿਸਟ ਕੀਤਾ ਗਿਆ ।
ਰੋਜਗਾਰ ਅਫਸਰ ਰਮਨ ਨੇ ਦੱਸਿਆ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਲੋ 1 ਅਗਸਤ ਤੋਂ ਲੈ ਕੇ 16 ਅਗਸਤ ਤੱਕ ਦਫਤਰ ਵਿਖੇ ਬੀ.ਪੀ.ਓ ਸੈਕਟਰ ਵਿੱਚ ਇੰਟਰਵਿਊ ਦੇਣ ਲਈ ਸੋਫਟ ਸਕਿੱਲ ਟ੍ਰੈਨਿੰਗ ਕਰਵਾਈ ਗਈ ਸੀ। ਜੋ ਸਤੰਬਰ ਮਹੀਨੇ ਵਿੱਚ ਵੀ ਹਵੇਗੀ, ਜੋ ਪ੍ਰਾਰਥੀ ਬੀ.ਪੀ.ਓ ਸੈਕਟਰ ਵਿੱਚ ਕੰਮ ਕਰਨ ਦੇ ਚਾਹਵਾਨ ਹਨ, ਉਹ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਨਾਲ ਰਾਫਤਾ ਕਾਇਮ ਕਰਕੇ ਇਸ ਟ੍ਰੇਨਿੰਗ ਲਈ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ ।
ਉਹਨਾਂ ਕਿਹਾ ਕਿ ਬਿਊਰੋ ਵਲੋਂ ਹਰ ਮਹੀਨੇ ਬੀ.ਪੀ.ਓ ਸੈਕਟਰ ਲਈ ਇੱਕ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ। ਵਧੇਰੇ ਜਾਣਕਾਰੀ ਕਾਰੋਬਾਰ ਬਿਉਰੋ ਪਠਾਨਕੋੋਟ ਦੇ ਹੈਲਪਲਾਈਨ ਨੰ: 7657825214 ਦੇ ਨਾਲ ਕੰਮ-ਕਾਜ਼ ਵਾਲੇ ਦਿਨ ਸਵੇਰੇ 9:00 ਤੋਂ ਸਾਮ 5:00 ਤੱਕ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …