Saturday, December 21, 2024

ਜਲੰਧਰ ਵਿਖੇ ਮਹਿਲਾ ਆਰਮੀ ਅਗਨੀਵੀਰ ਭਰਤੀ ਰੈਲੀ 7 ਤੋਂ 10 ਦਸੰਬਰ ਤੱਕ

ਪਠਾਨਕੋਟ, 26 ਅਗਸਤ (ਪੰਜਾਬ ਪੋਸਟ ਬਿਊਰੋ) – ਆਰਮੀ ਅਗਨੀਵੀਰ (ਮਹਿਲਾ ਮਿਲਟਰੀ ਪੁਲਿਸ ਵਾਸਤੇ) ਜਨਰਲ ਡਿਊਟੀ ਭਰਤੀ ਰੈਲੀ ਆਰਮੀ ਪਬਲਿਕ ਸਕੂਲ (ਪ੍ਰਾਇਮਰੀ ਵਿੰਗ) ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ ਰੋਡ ਜਲੰਧਰ ਕੈਂਟ ਵਿਖੇ 7 ਤੋਂ 10 ਦਸੰਬਰ ਤੱਕ ਹੋਵੇਗੀ।ਇਸ ਭਰਤੀ ਰੈਲੀ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਲੁਧਿਆਣਾ, ਮੋਗਾ, ਰੂਪ ਨਗਰ, ਐਸ.ਏ.ਐਸ ਨਗਰ, ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ, ਤਰਨਤਾਰਨ, ਬਠਿੰਡਾ, ਫਾਜਲਿਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਬਰਨਾਲਾ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਮਾਨਸਾ, ਮਲੇਰਕੋਟਲਾ ਨਾਲ ਸਬੰਧਤ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
                           ਕਰਨਲ ਡਾਇਰੈਕਟਰ ਭਰਤੀ ਅੰਮ੍ਰਿਤਸਰ ਨੇ ਦੱਸਿਆ ਕਿ ਆਨਲਾਈਨ ਰਜਿਸਟ੍ਰਸ਼ੇਨ ਪਹਿਲਾਂ ਹੀ 9 ਅਗਸਤ 2022 ਤੋਂ 7 ਸਤੰਬਰ 2022 ਤੱਕ ਸ਼ੁਰੂ ਹੋ ਚੁੱਕੀ ਹੈ ਅਤੇ ਸਾਰੇ ਯੋਗ ਉਮੀਦਵਾਰ ਆਰਮੀ ਭਰਤੀ ਦੀ ਵੈਬਸਾਈਟ  www.joinindianarmy.nic.in ‘ਤੇ ਲਾਗਇਨ ਕਰਕੇ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਜਿਸ ਉਮੀਦਵਾਰ ਨੇ ਸਫਲਤਾਪੂਰਵਕ ਆਨਲਾਈਨ ਰਜਿਸਟਰ ਕੀਤਾ ਹੈ, ਉਹਨਾਂ ਨੂੰ ਉਹਨਾਂ ਦੇ ਈਮੇਲ ਪਤੇ ‘ਤੇ ਐਡਮਿਟ ਕਾਰਡ ਭੇਜਿਆ ਜਾਵੇਗਾ ਅਤੇ ਰੈਲੀ ਲਈ ਰਿਪੋਰਟ ਕਰਨ ਲਈ ਮਿਤੀ ਅਤੇ ਸਮੇਂ ਲਈ ਸੂਚਿਤ ਕੀਤਾ ਜਾਵੇਗਾ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …