Wednesday, March 4, 2026

ਪੰਜਾਬ ਸਕੂਲ ਜ਼ੋਨਲ ਟੂਰਨਾਮੈਂਟ 2022 ‘ਚ ਮਾਲ ਰੋਡ ਸਕੂਲ ਦੀ ਖੋ-ਖੋ ਟੀਮ ਰਹੀ ਜੇਤੂ

ਮਾਲ ਰੋਡ ਸਕੂਲ ਦੀ ਪੂਰੀ ਟੀਮ ਜ਼ਿਲੇ ਦੀ ਟੀਮ ਲਈ ਹੋਈ ਚੋਣ

ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ ਸੱਗੂ) – ਪੰਜਾਬ ਸਕੂਲ ਜ਼ੋਨਲ ਟੂਰਨਾਮੈਂਟ 2022 ਤਹਿਤ ਮਿਤੀ 26-27 ਅਗਸਤ ਨੂੰ ਜ਼ਿਲ੍ਹੇ ਵਿਚ ਸਕੂਲ ਜ਼ੋਨਲ ਸਪੋਰਟਸ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਜਿਸ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਵਿੱਚ ਬਹੁਤ ਉਤਸ਼ਾਹ ਹੈ।ਇਨ੍ਹਾਂ ਟੂਰਨਾਮੈਂਟ ਤਹਿਤ ਅੱਜ ਕਰਮਪੁਰਾ ਜੋਨ ਅੰਮ੍ਰਿਤਸਰ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਅੰਮ੍ਰਿਤਸਰ, ਲੜਕੀਆਂ ਦੀ ਖੋ-ਖੋ ਟੀਮ ਅੰਡਰ-17 ਵਰਗ ਨੇ ਫਾਈਨਲ ਮੈਚ ਵਿੱਚ ਹੋਲੀ ਹਾਰਟ ਟੀਮ ਨੂੰ 10/02 ਦੇ ਫਰਕ ਨਾਲ ਹਰਾ ਕੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਅਤੇ ਨਾਲ ਹੀ ਅੰਡਰ-19 ਟਰਾਇਲ ਵਿੱਚ ਏ-ਗਰੇਡ ਹਾਸਲ ਕਰਕੇ ਮਾਲ ਰੋਡ ਸਕੂਲ ਦੀ ਪੂਰੀ ਟੀਮ ਜ਼ਿਲ੍ਹਾ ਟੀਮ ਲਈ ਸਿਲਕਟ ਕੀਤੀ ਗਈ।ਇਸ ਦੇ ਨਾਲ ਹੀ ਮਾਲ ਰੋਡ ਸਕੂਲ ਦੀ ਬੈਡਮਿੰਟਨ ਅੰਡਰ-14 ਅਤੇ ਅੰਡਰ-19 ਨੇ ਵੀ ਜੋਨ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ।
ਟੀਮ ਦੇ ਸਕੂਲ ਪਹੁੰਚਣ ‘ਤੇ ਮਾਲ ਰੋਡ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਜੇਤੂ ਟੀਮ ਸਮੇਤ ਸਕੂਲ ਦੇ ਸਪੋਰਟਸ ਅਧਿਆਪਕਾਂ ਜਗਪ੍ਰੀਤ ਕੋਰ, ਅਮਰਜੀਤ ਸਿੰਘ ਕਾਹਲੋਂ ਅਤੇ ਬਲਵਿੰਦਰ ਕੌਰ ਨੂੰ ਉਚੇਚੇ ਤੌਰ ‘ਤੇ ਵਧਾਈ ਦਿੱਤੀ । ਇਸ ਮੋਕੇ ਕੁਲਬੀਰ ਕੋਰ, ਮਨਦੀਪ ਕੌਰ ਅਤੇ ਸਮੂਹ ਸਕੂਲ ਸਟਾਫ ਹਾਜਰ ਸੀ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …