ਦੂਜੀ ਝੰਡੀ ਦੀ ਕੁਸ਼ਤੀ ਧਰਮਿੰਦਰ ਕੁਹਾਲੀ ਨੇ ਯੁਧਿਸ਼ਟਰ ਬਾਰਨ ਨੂੰ ਵੀ ਕੀਤਾ ਚਿੱਤ
ਸਮਰਾਲਾ, 29 ਅਗਸਤ (ਇੰਦਰਜੀਤ ਸਿੰਘ ਕੰਗ) – ਪਿੰਡ ਉਟਾਲਾਂ ਵਿਖੇ ਪੰਡਿਤ ਨਸੀਬ ਚੰਦ ਯਾਦਗਾਰੀ ਕੁਸ਼ਤੀ ਦੰਗਲ, ਅਰਮਾਨ ਕੁਸ਼ਤੀ ਅਖਾੜਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 14ਵਾਂ ਵਿਸ਼ਾਲ ਕੁਸ਼ਤੀ ਦੰਗਲ ਪਿੰਡ ਦੇ ਸਟੇਡੀਅਮ ਵਿਖੇ ਕਰਵਾਇਆ ਗਿਆ।ਇਸ ਞਸਬੰਧੀ ਪਿੰਡ ਦੇ ਸਰਪੰਚ ਪਹਿਲਵਾਨ ਪ੍ਰੇਮਵੀਰ ਸੱਦੀ ਨੇ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 150 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ‘ਚ ਇਕੱਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ।ਛਿੰਝ ਦੀ ਕੁਮੈਂਟਰੀ ਕੁਲਵੀਰ ਕਾਈਨੌਰ ਅਤੇ ਮੰਚ ਤੋਂ ਹਰਜੀਤ ਸਿੰਘ ਤੇ ਕੁਲਦੀਪ ਨੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਜੋ ਦਰਸ਼ਕਾਂ ਦੇ ਮਨ ਅੰਦਰ ਘਰ ਕਰ ਗਈ।
ਛਿੰਝ ਦੌਰਾਨ ਝੰਡੀ ਦੀ ਕੁਸ਼ਤੀ ਸਿਕੰਦਰ ਸੇਖ ਅਤੇ ਸੁਤਿੰਦਰ ਮੁਖਰੀਆ ਵਿੱਚ ਸੀ।ਦੋਨਾਂ ਪਹਿਲਵਾਨਾਂ ਵਿੱਚ ਕਾਂਟੇ ਦੀ ਟੱਕਰ ਹੋਈ।ਅਖੀਰ ਸਿਕੰਦਰ ਸੇਖ ਨੇ ਸੁਤਿੰਦਰ ਮੁਖਰੀਆ ਦੀ ਪਿੱਠ ਧਰਤੀ ਨਾਲ ਲਗਾ ਕੇ ਝੰਡੀ ਦੀ ਕੁਸ਼ਤੀ ‘ਤੇ ਕਬਜ਼ਾ ਕਰ ਲਿਆ।ਦੂਜੀ ਝੰਡੀ ਦੀ ਕੁਸ਼ਤੀ ਵਿੱਚ ਧਰਮਿੰਦਰ ਕੁਹਾਲੀ ਨੇ ਯੁਧਿਸ਼ਟਰ ਬਾਰਨ ਦੀ ਪਿੱਠ ਧਰਤੀ ਨਾਲ ਲਗਾ ਕੇ ਕਸ਼ਤੀ ਜਿੱਤ ਲਈ।ਇਸ ਕੁਸ਼ਤੀ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।ਝੰਡੀ ਦੀ ਕੁਸ਼ਤੀ ਦਾ ਇਨਾਮ ਜੱਸ ਮਹਿੰਦਰ ਟਰੈਕਟਰ ਏਜੰਸੀ ਡੇਹਲੋਂ ਅਤੇ ਹਰਮਨ ਸਿੰਘ ਵਲੋਂ ਸਾਂਝੇ ਤੌਰ ਤੇ ਦਿੱਤਾ ਗਿਆ।
ਹੋਰ ਕੁਸ਼ਤੀਆਂ ਵਿੱਚ ਤੀਰਥ ਫਗਗਾੜਾ ਨੇ ਸੁੱਖ ਬੱਬੇਹਾਲੀ ਨੂੰ, ਗੁਰਸੇਵਕ ਮਲਕਪੁਰ ਨੇ ਗੁੱਲੂ ਕੁਹਾਲੀ ਨੂੰ, ਹਰਮਨ ਆਲਮਗੀਰ ਨੇ ਭੋਲਾ ਅਟਾਰੀ ਨੂੰ ਅੰਕਾਂ ਦੇ ਅਧਾਰ ‘ਤੇ, ਕਾਕਾ ਢਿੱਲਵਾਂ ਨੇ ਕਾਲਾ ਸੋਨੀਪਤ ਨੂੰ, ਜਸ਼ਨ ਮਾਛੀਵਾੜਾ ਨੇ ਚੈਨਾ ਡੂਮਛੇੜੀ ਨੂੰ, ਸਰਾਜ ਬਿਗੜਵਾਲ ਨੇ ਕਾਨ੍ਹਾ ਰੌਣੀ ਨੂੰ, ਗੋਲਡੀ ਫਿਰੋਜਪੁਰ ਨੇ ਸ਼ੱਭਾ ਦਿੱਲੀ ਨੂੰ, ਦੀਪਾ ਉਟਾਲਾਂ ਨੇ ਨੋਨਾ ਲੁਧਿਆਣਾ ਨੂੰ, ਜੱਸਾ ਉਟਾਲਾਂ ਨੇ ਸ਼ੈਂਟੀ ਮਲੇਰ ਕੋਟਲਾ ਨੂੰ, ਪਵਿੱਤਰ ਮਲਕਪੁਰ ਨੇ ਅੰਕਿਤ ਮਾਛੀਵਾੜਾ ਨੂੰ ਨੂੰ ਕ੍ਰਮਵਾਰ ਚਿੱਤ ਕੀਤਾ।ਇਸ ਤੋਂ ਇਲਾਵਾ ਹਰਕ੍ਰਿਸ਼ਨ ਮਲਕਪੁਰ ਤੇ ਜੋਤ ਆਲਮਗੀਰ, ਸੁਤਿੰਦਰ ਫਿਰੋਜਪੁਰ ਤੇ ਕਾਲੂ ਉਟਾਲਾਂ, ਜੋਤ ਮਲਕਪੁਰ ਤੇ ਪ੍ਰਕਾਸ਼ ਬਾਰਨ ਦਰਮਿਆਨ ਕੁਸ਼ਤੀ ਬਰਾਬਰ ਰਹੀ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਮੁੱਖ ਮਹਿਮਾਨ ਰੁਪਿੰਦਰ ਸਿੰਘ ਰਾਜਾ ਹਲਕਾ ਇੰਚਾਰਜ਼ ਕਾਂਗਰਸ, ਬਾਬਾ ਰਗੂਭਿੰਦਰ ਬਿੱਟੂ ਦੋਨੋਵਾਲ ਕਲਾਂ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਹਲਕਾ ਵਿਧਾਇਕ, ਸਤਵੀਰ ਸਿੰਘ ਸੇਖੋਂ, ਬਚਨ ਸਿੰਘ, ਬਲਵੀਰ ਸਿੰਘ ਮਨੀਲਾ, ਪਰਮਜੀਤ ਸਿੰਘ ਭੱਟੀ, ਗੁਰਮੁੱਖ ਸਿੰਘ ਬੁੱਲੇਪੁਰ, ਗੁਰਚਰਨ ਸਿੰਘ ਮਲਕਪੁਰ, ਜਗਦੇਵ ਸਿੰਘ ਢਿੱਲਵਾਂ, ਹਰਪ੍ਰੀਤ ਸਿੰਘ ਢਿੱਲੋਂ, ਰਘਵੀਰ ਸਿੰਘ ਬਦੇਸ਼ਾਂ, ਗੁਰਦੇਵ ਸਿੰਘ ਬਾਰਨ, ਜੋਗਿੰਦਰ ਸਿੰਘ ਸੇਹ, ਮਨਸਾ ਸਿੰਘ ਕੋਚ, ਸੁਖਵਿੰਦਰ ਸਿੰਘ ਸਰਪੰਚ, ਗੁਰਵੀਰ ਸਿੰਘ ਸ਼ਾਹੀ, ਜੋਤੀ ਪਾਲ ਮਾਜਰਾ, ਹਰਭਜਨ ਸਿੰਘ ਸਾਬਕਾ ਮੈਨੇਜਰ, ਰਾਜ ਕੁਮਾਰ ਸੱਦੀ ਸਾਬਕਾ ਸਰਪੰਚ ਉਟਾਲਾਂ, ਪੋਲਾ ਮਾਣਕੀ ਨੰਬਰਦਾਰ, ਲਖਵੀਰ ਸਿੰਘ ਭੱਟੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਪ੍ਰੇਮਵੀਰ ਉਟਾਲਾਂ, ਰਾਜ ਕੁਮਾਰ ਸੱਦੀ, ਕੁਲਦੀਪ, ਚੰਨਵੀਰ ਚੰਨਾ ਪੰਚ, ਮੋਨੂੰ ਪਹਿਲਵਾਨ, ਹਰਮਨ, ਬਲਦੇਵ ਸਿੰਘ ਬੱਬੀ, ਰਿੰਕੂ ਉਟਾਲ, ਰਿੰਕੂ, ਬਿੱਲੂ, ਜਗਰੂਪ ਸਿੰਘ, ਰਾਮ ਸਿੰਘ ਪੰਚ, ਰਣਧੀਰ ਸਿੰਘ ਧੀਰਾ, ਸਮੂਹ ਨਗਰ ਨਿਵਾਸੀਆਂ ਆਦਿ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।