
ਅੰਮ੍ਰਿਤਸਰ, 5 ਦਸੰਬਰ (ਸੁਖਬੀਰ ਸਿੰਘ) – ਐਂਟੀ ਕਰਾਈਮ ਬਿਊਰੋ ਚੀਫ ਸੰਤ ਬਲਦੇਵ ਸਿੰਘ ਰਾਠੋਰ ਵਲੋਂ ਬੀਬੀ ਬਲਜੀਤ ਕੋਰ ਵੇਰਕਾ ਨੂੰ ਇਸਤਰੀ ਵਿੰਗ, ਅੰਮ੍ਰਿਤਸਰ ਦੀ ਚੇਅਰਮੈਨ ਨਿਯੁਕਤ ਕੀਤਾ ਗਿਆ।ਆਪਣੇ ਦਫਤਰ ਵਿਖੇ ਚੀਫ ਰਾਠੋਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਐਂਟੀ ਕਰਾਈਮ ਬਿਊਰੋ ਦੀ ਸਥਾਪਨਾ ਦਾ ਮੁੱਖ ਮਕਸਦ ਇਹ ਹੈ ਕਿ ਉਹਨਾਂ ਲੋਕਾਂ ਵਿੱਚ ਸ਼ਕਤੀ ਪ੍ਰਦਾਨ ਕਰਨਾ ਜੋ ਜੁਰਮ ਹੁੰਦੇ ਹੋਏ ਵੀ ਦੇਖਦੇ ਹਨ ਅਤੇ ਉਸ ਨੂੰ ਸਹਿਣ ਵੀ ਕਰਦੇ ਹਨ ।ਰਾਠੋਰ ਨੇ ਕਿਹਾ ਕਿ ਐਂਟੀ ਕਰਾਈਮ ਬਿਊਰੋ ਭ੍ਰਿਸ਼ਟਾਚਾਰ ਅਤੇ ਸਿਆਸੀ ਦਬਾਅ ਹੇਠ ਕੰਮ ਕਰਨ ਵਾਲੇ ਅਫਸਰਾਂ ਨੂੰ ਠੱਲ ਪਾਈ ਜਾਵੇਗੀ।ਇਸ ਮੌਕੇ ਤੇ ਬੀਬੀ ਬਲਜੀਤ ਕੋਰ ਵੇਰਕਾ ਨੇ ਸੰਤ ਬਲਦੇਵ ਸਿੰਘ ਰਾਠੋਰ ਦਾ ਧੰਨਵਾਦ ਕਰਦਿਆਂ ਕਿਹ ਕਿ ਉਹ ਬਿਊਰੋ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਵੇਗੀ।ਇਸ ਮੌਕੇ ਤੇ ਇੰਟਰਨੈਸ਼ਨਲ ਮੈਨੇਜਮੈਂਟ ਕਮੇਟੀ ਦੇ ਵਾਈਸ ਚੇਅਰਮੈਨ ਰਣਜੀਤ ਸਿੰਘ ਰਾਠੋਰ, ਪੰਜਾਬ ਦੇ ਚੇਅਰਮੈਨ ਸੁਬੇਗ ਸਿੰਘ ਗਿੱਲ, ਫੁਲਜੀਤ ਸਿੰਘ ਵਰਪਾਲ ਸਕੱਤਰ ਪੰਜਾਬ, ਅਮਰੀਕ ਸਿੰਘ ਖਹਿਰਾ ਨੈਸ਼ਨਲ ਐਂਟੀ ਕਰਾਈਮ ਬਿਊਰੋ ਸਕੱਤਰ, ਹਰਪਾਲ ਸਿੰਘ ਸਕੱਤਰ ਪੰਜਾਬ, ਜੋਗਾ ਸਿੰਘ ਚੇਅਰਮੈਨ ਜਿਲ੍ਹਾ ਅੰੰਿਮ੍ਰਤਸਰ ਤੇ ਆਦਿ ਮੌਜੂਦ ਸਨ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media