ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ) – ਭਾਰਤੀਯ ਵਾਲਮੀਕਿ ਧਰਮ ਸਮਾਜ (ਰਜਿ.) ਭਾਵਾਧਸ ਭਾਰਤ ਤੇ ਮਿਊਂਸੀਪਲ ਇੰਪਲਾਈਜ਼ ਸੰਘਰਸ਼ ਕਮੇਟੀ ਨਗਰ
ਨਿਗਮ ਲੁਧਿਆਣਾ ਵਲੋਂ ਚੇਅਰਮੈਨ ਅਸ਼ਵਨੀ ਸਹੋਤਾ ਅਤੇ ਆਮ ਆਦਮੀ ਪਾਰਟੀ ਅੰਮ੍ਰਿਤਸਰ ਐਸ.ਸੀ ਵਿੰਗ ਜਿਲ੍ਹਾ ਕੋਆਰਡੀਨੇਟਰ ਰਵਿੰਦਰ ਹੰਸ ਦੀ ਅਗਵਾਈ ਹੇਠ ਇਕ ਵਫ਼ਦ ਲੋਕਲ ਬਾਡੀ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਉਹਨਾਂ ਦੇ ਨਿਵਾਸ ਸਥਾਨ ਮਿਲਿਆ।ਉਨਾਂ ਨੇ ਸਫਾਈ ਕਰਮਚਾਰੀਆਂ ਤੇ ਸੀਵਰਮੈਨਾਂ ਨੂੰ ਨਿਯੁੱਕਤੀ ਪੱਤਰ ਦੇਣ, ਵਾਲਮੀਕਿ ਭਵਨ ਜਮਾਲਪੁਰ ਤੇ ਡਾ. ਅੰਬੇਡਕਰ ਭਵਨ ਲੁਧਿਆਣਾ ਦੇ ਲੰਬੇ ਸਮੇਂ ਤੋਂ ਰੁਕੇ ਹੋਏ ਵਿਕਾਸ ਕਾਰਜ਼ਾਂ ਨੂੰ ਸ਼ੁਰੂ ਕਰਵਾਉਣ ਲਈ ਕਿਹਾ। ਉਨਾਂ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਂ ਸਿਰ ਦੇਣ ਲਈ ਆਖਿਆ।ਨਿੱਝਰ ਨੇ ਕਿਹਾ ਕਿ ਉਹ ਜਲਦ ਹੀ ਲੁਧਿਆਣਾ ਵਿਖੇ ਆ ਕੇ ਮੰਗਾਂ ਪ੍ਰਵਾਨ ਕਰਨਗੇ।
ਇਸ ਮੌਕੇ ਤੇ ਕਮਲ ਅਦਿਵਾਲ ਹਲਕਾ ਨੋਰਥ, ਪ੍ਰਿੰਸ ਸ਼ਰਮਾ ਹਲਕਾ ਈਸਟ, ਪਵਨ ਸ਼ਰਮਾ, ਜਤਿੰਦਰ ਘਾਵਰੀ, ਰਵੀ ਬਾਲੀ, ਕਮਲਜੀਤ ਅਦਿਵਾਲ, ਵਰਿੰਦਰ ਕਾਲਾ ਸਵਾਮੀ ਅਜੈ ਸੱਭਰਵਾਲ, ਨਰੇਸ਼ ਦੇਤੀਆ, ਅਭੈ ਸਹੋਤਾ, ਰੋਹਿਤ ਸਹੋਤਾ ਅਤੇ ਸੰਦੀਪ, ਗੌਤਮ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media