ਅੰਮ੍ਰਿਤਸਰ, 23 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਰਾਜ ਦੇ ਬਜੁਰਗ, ਦਿਵਆਂਗ, ਵਿਧਵਾ, ਆਸ਼ਰਿਤ ਬੱਚਿਆਂ ਦੀ ਭਲਾਈ ਲਈ ਪੈਨਸ਼ਨ ਕੈਂਪ
ਲਗਾਏ ਜਾ ਰਹੇ ਹਨ ਜਿਸ ਤਹਿਤ 28 ਸਤੰਬਰ 2022 ਨੂੰ ਇਹ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੰਡੀ ਸੈਂਦਾ ਚੋਗਾਵਾਂ ਤੇ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਮਾਹਨਾ ਸਿੰਘ ਵਿਖੇ ਲੱਗੇਗਾ।ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਪੈਨਸ਼ਨ ਕੈਂਪ ਲਈ ਯੋਗ ਵਿਅਕਤੀ ਆਂਗਨਵਾੜੀ ਵਰਕਰਾਂ ਨਾਲ ਤਾਲਮੇਲ ਕਰਕੇ ਲੋੜੀਂਦੇ ਦਸਤਾਵੇਜ ਲੈ ਕੇ ਕੈਂਪ ਵਿੱਚ ਪਹੁੰਚਣ ਤਾਂ ਜੋ ਉਨ੍ਹਾਂ ਦੀ ਪੈਨਸ਼ਨ ਲਗਾਈ ਜਾ ਸਕੇ।ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋੜਵੰਦਾਂ ਨੂੰ ਕੈਂਪ ਦੌਰਾਨ ਇਹ ਸਹੂਲਤ ਆਪਣੇ ਘਰ ਦੇ ਨਜ਼ਦੀਕ ਹੀ ਪ੍ਰਾਪਤ ਹੋਵੇਗੀ।
ਸੂਦਨ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੜ੍ਹ ਰਹੇ ਦਿਵਆਂਗ ਬੱਚਿਆਂ ਦੀ ਭਲਾਈ ਲਈ ਪਹਿਲੀ ਤੋਂ ਦਸਵੀਂ ਤੱਕ 2000/-ਰੁਪਏ ਮਹੀਨਾ ਅਤੇ +1 ਤੋਂ ਉਚੇਰੀ ਸਿਖਿਆ ਲਈ 4000/-ਰੁਪਏ ਮਹੀਨਾ ਸਕਾਲਰਸ਼ਿਪ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ ਇਸ ਸਹੂਲਤ ਦਾ ਲਾਭ ਲੈਣ ਲਈ ਵਿਦਿਆਰਥੀ ਆਨਲਾਈਨ ਪੋਰਟਲ www.scholarship.gov.in ’ਤੇ ਅਪਲਾਈ ਕਰਦੇ ਸਕਦੇ ਹਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media