Thursday, June 25, 2026

ਰਜੇਸ਼ ਕੋਂਡਲ ਪ੍ਰੈਸ ਸੰਘਰਸ਼ ਅੰਮ੍ਰਿਤਸਰ ਦੇ ਤੀਸਰੀ ਵਾਰ ਜਿਲ੍ਹਾ ਪ੍ਰਧਾਨ ਤੇ ਸੁਮੀਤ ਕੰਬੋਜ਼ ਸ਼ਹਿਰੀ ਪ੍ਰਧਾਨ ਬਣੇ

ਅੰਮ੍ਰਿਤਸਰ, 8 ਅਕਤੂਬਰ (ਸੁਖਬੀਰ ਸਿੰਘ) – ਪ੍ਰੈਸ ਸੰਘਰਸ਼ ਜਰਨਲਿਸਟਸ ਐਸੋਸੀਏਸ਼ਨ (ਰਜਿ.) ਦੀ ਅਹਿਮ ਮੀਟਿੰਗ ਆਲ ਇੰਡੀਆ ਪ੍ਰਧਾਨ ਸੰਜੀਵ ਪੁੰਜ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹਿਰ ਦੇ ਤਰਨ ਤਾਰਨ ਰੋਡ ਵਿਖੇ ਹੋਈ।ਜਿਸ ਦੌਰਾਨ ਪੱਤਰਕਾਰਾਂ ਨੇ ਫ਼ੀਲਡ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ‘ਤੇ ਚਰਚਾ ਕੀਤੀ ਗਈ।ਯੂਨੀਅਨ ਦੇ ਮੈਂਬਰਾਂ ਵਲੋਂ ਪੱਤਰਕਾਰ ਰਜੇਸ਼ ਕੋਂਡਲ ਨੂੰ ਵਧੀਆ ਸੇਵਾਵਾਂ ਦੇਣ ‘ਤੇ ਸਰਬਸੰਮਤੀ ਨਾਲ ਤੀਸਰੀ ਵਾਰ ਮੁੜ ਅੰਮ੍ਰਿਤਸਰ ਜਿਲ੍ਹਾ ਪ੍ਰਧਾਨ, ਪੱਤਰਕਾਰ ਸੁਮੀਤ ਕੰਬੋਜ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਅਤੇ ਨਿਰਮਲ ਚੋਹਾਨ 8ਵੀਂ ਵਾਰ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਮੀਤ ਸੂਰੀ 5ਵੀਂ ਵਾਰ ਪ੍ਰੈਸ ਸਕੱਤਰ ਚੁਣੇ ਗਏ ਬਣੇ। ਪ੍ਰਧਾਨ ਸੰਜੀਵ ਪੁੰਜ ਨੇ ਵਿਸ਼ਵਾਸ ਦਿਵਾਇਆ ਕਿ ਸੰਗਠਨ ਪੱਤਰਕਾਰਾਂ ਦੇ ਹੱਕਾਂ ਲਈ 24 ਘੰਟੇ ਸੇਵਾ ਵਿੱਚ ਤਿਆਰ ਰਹੇਗਾ।
ਇਸ ਮੌਕੇ ਪ੍ਰਦੀਪ ਗੋਇਲ, ਸੁਨੀਲ ਗੁਪਤਾ, ਹਰਸ਼ ਪੁੰਜ, ਗੁਲਸ਼ਨ ਕੁਮਾਰ, ਅਵਤਾਰ ਸਿੰਘ, ਗੁਰਮੀਤ ਸਿੰਘ, ਹਰਨੀਤ ਸਿੰਘ, ਸੁਖਬੀਰ ਸਿੰਘ, ਮੋਨੂੰ, ਪ੍ਰਭਜੋਤ ਸਿੰਘ, ਜਸਬੀਰ ਧੰਜ਼ਲ, ਨੀਰਜ਼ ਮਲਹੋਤਰਾ, ਸੰਜੇ ਕਪੂਰ, ਜਸਬੀਰ ਸਿੰਘ ਧੰਜ਼ਲ ਅਤੇ ਹਰਜੀਤ ਸਿੰਘ ਆਦਿ ਹਾਜ਼ਰ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …