ਅੰਮ੍ਰਿਤਸਰ, 16 ਅਕਤੂਬਰ (ਖੁਰਮਣੀਆਂ) – ਖਾਲਸਾ ਕਾਲਜ ਦੇ ਕੰਪਿਊਟਰ ਵਿਭਾਗ ’ਚ ਟੈਕ ਇਰਾ ਕੰਪਿਊਟਰ ਸੁਸਾਇਟੀ ਵਲੋਂ ‘ਬੂਸਟਿੰਗ ਯੂਅਰ ਕੈਰੀਅਰ ਵਿਦ
ਸ਼ੋਸ਼ਲ ਮੀਡੀਆ’ ’ਤੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ’ਚ ਜੈਪੁਰੀਆ ਇੰਸਟੀਚਿਊਟ ਆਫ਼ ਮੈਨੇਜਮੈਂਟ ਦੇ ਅਸਿਸਟੈਂਟ ਪ੍ਰੋਫੈਸਰ ਡਾ. ਪਰਥਾਮੇਸ਼ ਵਿਵੇਕ ਕਿਟੁਰ ਨੇ ਸ਼ਿਰਕਤ ਕੀਤੀ।
ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਅਤੇ ਕੰਪਿਊਟਰ ਵਿਭਾਗ ਮੁੱਖੀ ਪ੍ਰੋ. ਹਰਭਜਨ ਸਿੰਘ ਨੇ ਆਏ ਹੋਏ ਮਹਿਮਾਨ ਦਾ ਮੋਮੈਂਟੋ ਦੇ ਕੇ ਸਵਾਗਤ ਕੀਤਾ।ਡਾ. ਮਹਿਲ ਸਿੰਘ ਨੇ ਉਕਤ ਸੈਮੀਨਾਰ ਕਰਵਾਉਣ ’ਤੇ ਕੰਪਿਊਟਰ ਸਾਇੰਸ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹੋ ਜਿਹੇ ਸੈਮੀਨਾਰ ਬੱਚਿਆਂ ਨੂੰ ਸ਼ੋਸ਼ਲ ਮੀਡੀਆ ਬਾਰੇ ਜਾਗਰੂਕ ਕਰਦੇ ਹਨ।
ਡਾ. ਪਰਥਾਮੇਸ਼ ਵਿਵੇਕ ਕਿਟੁਰ ਨੇ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਤਰਾਂ ਦੇ ਐਪਲੀਕੇਸ਼ਨਜ ਜਿਵੇਂ ਕਿ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ, ਯੂ-ਟਿਊਬ, ਟਵਿੱਟਰ ਅਤੇ ਲਿੰਕਡਲਿਨ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ਼ਤਿਹਾਰਬਾਜ਼ੀ ਦਾ ਕੰਮ ਸ਼ੋਸ਼ਲ ਮੀਡੀਆ ਰਾਹੀਂ ਬਹੁਤ ਆਸਾਨ ਹੋ ਗਿਆ ਹੈ।ਟੈਕ-ਇਰਾ ਕੰਪਿਊਟਰ ਸੁਸਾਇਟੀ ਕੋ-ਕੋਆਰਡੀਨੇਟਰ ਡਾ. ਮਨੀ ਅਰੋੜਾ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰੋ. ਸਿਮਰਨਜੀਤ ਕੌਰ, ਪ੍ਰੋ. ਗੁਨੀਤ ਕੌਰ, ਪ੍ਰੋ. ਕੀਰਤੀ ਬਾਲਾ ਅਤੇ ਪ੍ਰੋ. ਵਿਸ਼ਾਲ ਗੁਪਤਾ ਨੇ ਸੈਮੀਨਾਰ ਕਰਵਾਉਣ ’ਚ ਸਹਿਯੋਗ ਦਿੱਤਾ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media