ਜਿਲ੍ਹਾ ਸਿੱਖਿਆ ਅਫਸਰ ਡਾ. ਕੁਲਤਰਨਜੀਤ ਸਿੰਘ ਹੋਣਗੇ ਮੁੱਖ ਮਹਿਮਾਨ
ਸੰਗਰੂਰ, 18 ਅਕਤੂਬਰ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟ ੱਡੀ ਸਰਕਲ ਵਲੋਂ ਕਰਵਾਏ ਨੈਤਿਕ ਸਿੱਖਿਆ ਇਮਤਿਹਾਨ ਅਧੀਨ ਸੰਗਰੂਰ ਖੇਤਰ ਦੇ
ਜੇਤੂ ਵਿਦਿਆਰਥੀਆਂ ਦਾ ਇਨਾਮ ਵੰਡ ਸਮਾਰੋਹ ਫੋਰਚੂਨ ਕੌਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਕੋਈ ਸਾਹਿਬ ਵਿਖੇ ਹੋ ਰਿਹਾ ਹੈ।ਸੁਰਿੰਦਰ ਪਾਲ ਸਿੰਘ ਸਿਦਕੀ ਤੇ ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ ਨੇ ਰਾਜਵੀਰ ਕੌਰ ਧਾਲੀਵਾਲ ਸਕੂਲ ਪ੍ਰਿੰਸੀਪਲ, ਜਸਪ੍ਰੀਤ ਸਿੰਘ ਧਾਲੀਵਾਲ ਵਾਇਸ ਚੇਅਰਮੈਨ ਅਤੇ ਮਨਦੀਪ ਕੌਰ ਅਧਿਆਪਕ ਇੰਚਾਰਜ਼ ਨਾਲ ਹੋਈ ਮੀਟਿੰਗ ਤੋਂ ਬਾਅਦ ਦੱਸਿਆ ਕਿ ਇਹ ਸਮਾਰੋਹ 21 ਅਕਤੂਬਰ ਨੂੰ ਸਵੇਰੇ 10 ਵਜੇ ਹੋਵੇਗਾ।ਜ਼ੋਨ ਪੱਧਰ ‘ਤੇ ਤਿੰਨੇ ਦਰਜ਼ਿਆਂ ਵਿਚੋਂ ਪਹਿਲੇ ਪੰਜ ਸਥਾਨ ਪ੍ਰਾਪਤ ਕਰਤਾ ਵਿਦਿਆਰਥੀਆਂ ਨੂੰ ਨਕਦ ਪੁਰਸਕਾਰ ਅਤੇ ਹੋਰ ਵਿਦਿਆਰਥੀਆਂ ਨੂੰ ਉਤਸ਼ਾਹ ਵਧਾਊ ਇਨਾਮ ਦਿੱਤੇ ਜਾਣਗੇ।ਅਧਿਆਪਕ ਇੰਚਾਰਜ਼ਾਂ ਤੇ ਪ੍ਰਿੰਸੀਪਲਾਂ ਦਾ ਵੀ ਸਨਮਾਨ ਹੋਵੇਗਾ।ਜ਼ੋਨ ਸਕੱਤਰ ਕੁਲਵੰਤ ਸਿੰਘ ਨਾਗਰੀ ਦੀ ਅਗਵਾਈ ਵਿੱਚ ਸਟੱਡੀ ਸਰਕਲ ਦੇ ਆਗੂਆਂ ਵਲੋਂ ਕੀਤੀ ਮਿਲਨੀ ਤੋਂ ਬਾਅਦ ਦੱਸਿਆ ਕਿ ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾ. ਕੁਲਤਰਨਜੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ ਸੰਗਰੂਰ ਹੋਣਗੇ, ਜਦੋਂ ਕਿ ਡਾ. ਪ੍ਰਤਾਪ ਸਿੰਘ ਧਾਲੀਵਾਲ ਚੇਅਰਮੈਨ ਫੋਰਚੂਨ ਕੌਨਵੈੰਟ ਸਕੂਲ ਅਕੋਈ ਸਾਹਿਬ ਸਮਾਰੋਹ ਦੀ ਪ੍ਰਧਾਨਗੀ ਕਰਨਗੇ।ਡਾ. ਸੁਰਜੀਤ ਸਿੰਘ ਕੈਨੇਡਾ ਸਮਾਰੋਹ ਦੇ ਵਿਸੇਸ਼ ਮਹਿਮਾਨ ਹੋਣਗੇ।
Punjab Post Daily Online Newspaper & Print Media