ਸਮਰਾਲਾ, 21 ਅਕਤੂਬਰ (ਇੰਦਰਜੀਤ ਸਿੰਘ ਕੰਗ) – ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ (ਸਸ) ਲੁਧਿਆਣਾ ਜਸਵਿੰਦਰ
ਕੌਰ ਦੀ ਯੋਗ ਅਗਵਾਈ ਹੇਠ ਬਲਾਕ ਨੋਡਲ ਅਫਸਰ ਸੁਮਨ ਲਤਾ (ਪਿ੍ਰੰਸੀਪਲ ਸ.ਸ.ਸ.ਸ. ਸਮਰਾਲਾ ਲੜਕੇ) ਅਤੇ ਬੀ.ਐਮ ਲਖਬੀਰ ਸਿੰਘ ਸੰਧੂ ਦੇ ਬਿਹਤਰੀਨ ਸੰਚਾਨ ਅਧੀਨ ਸ.ਸ.ਸ. ਸਮਰਾਲਾ ਵਿਖੇ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਅਤੇ ਦਸਵੀਂ ਜਮਾਤ ਦਾ ਸ਼ੋਅ ਐਂਡ ਟੈਲ ਮੁਕਾਬਲਾ ਕਰਵਾਇਆ ਗਿਆ।ਇਸ ਵਿੱਚ ਸਮਰਾਲਾ ਦੇ ਵਿਦਿਆਰਥੀਆਂ ਦੁਆਰਾ ਉਤਸ਼ਾਹ-ਪੂਰਵਕ ਭਾਗ ਲਿਆ ਗਿਆ।ਜੱਜ ਦੀ ਭੂਮਿਕਾ ਦੇਵਿੰਦਰ ਕੌਰ, ਜਸਪ੍ਰੀਤ ਕੌਰ, ਅਮਨਦੀਪ ਕੌਰ ਅਤੇ ਰਾਜਵਿੰਦਰ ਸਿੰਘ ਵਲੋਂ ਨਿਭਾਈ ਗਈ।ਸਟੇਜ਼ ਰਿਸ਼ੂ ਨੇ ਸੰਭਾਲੀ।
ਇਸ ਦੌਰਾਨ ਨੌਵੀਂ ਤੋਂ ਦਸਵੀਂ ਵਿਭਾਗ ਵਿਚੋਂ ਪਹਿਲੀ ਪੋਜ਼ੀਸ਼ਨ ਜਸਲੀਨ ਕੌਰ ਸ.ਸ.ਸ.ਸ ਕਟਾਣੀ ਕਲਾਂ, ਦੂਸਰੀ ਪੋਜ਼ੀਸ਼ਨ ਨਮਨ ਸ.ਹ.ਸ ਕਟਾਣੀ ਕਲਾਂ ਅਤੇ ਤੀਸਰੀ ਪੁਜ਼ੀਸ਼ਨ ਆਰੀਅਨ ਵੈਦ ਸ.ਸ.ਸ.ਸ. ਸਮਰਾਲਾ (ਲੜਕੇ) ਨੇ ਹਾਸਲ ਕੀਤੀ।ਮਿਡਲ ਵਿਭਾਗ ਵਿੱਚ ਪਹਿਲੀ ਪੋਜ਼ੀਸ਼ਨ ਹਰਸੁੱਖ ਸਿੰਘ ਸ.ਸ.ਸ.ਸ ਕੋਟਾਲਾ, ਦੂਸਰੀ ਪੁਜ਼ੀਸ਼ਨ ਰਵਜੋਤ ਕੌਰ ਸਮਿਸ ਘਰਖਣਾ ਅਤੇ ਤੀਸਰੀ ਪੁਜ਼ੀਸ਼ਨ ਪਰਨੀਤ ਕੌਰ ਸਮਿਸ ਸਰਵਰਪੁਰ ਨੇ ਹਾਸਲ ਕੀਤੀ।
ਬਲਾਕ ਨੋਡਲ ਅਫਸਰ ਸੁਮਨ ਲਤਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media