ਅੰਮ੍ਰਿਤਸਰ, 21 ਅਕਤੂਬਰ (ਜਗਦੀਪ ਸਿੰਘ ਸੱਗੂ) – ਪਿੰਗਲਵਾੜਾ ਮੁੱਖ ਦਫਤਰ ਵਿਖੇ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪਿੰਗਲਵਾੜਾ ਦੇ ਮੈਂਬਰ ਰਾਜਬੀਰ ਸਿੰਘ ਦੀ ਆਸਟ੍ਰੇਲੀਆ ਫੇਰੀ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਦੇ ਕਿਸਾਨਾਂ ਵਿਚਾਲੇ ਖੇਤੀ ਸਬੰਧੀ ਤਕਨੀਕਾਂ ਦਾ ਆਦਾਨ-ਪ੍ਰਦਾਨ ਕਰਨ ਦੇ ਵਿਸ਼ੇਸ਼ ਪ੍ਰੋਗਰਾਮ ਅਤੇ ਪਿੰਗਲਵਾੜੇ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ।
ਡਾ. ਇੰਦਰਜੀਤ ਕੌਰ ਨੇ ਪਿੰਗਲਵਾੜੇ ਬਾਰੇ ਦੱਸਿਆ ਕਿ ਲੁਧਿਆਣਾ ਦੇ ਪਿੰਡ: ਰਾਜੇਵਾਲ ਰੋਹਣੋਂ ਵਿਖੇ ਇਕ ਦਾਨੀ ਸੱਜਣ ਨਿਰਮਲ ਸਿੰਘ ਦੇ ਪਰਿਵਾਰ ਵਲੋਂ ਸਕੂਲ ਦੀ ਇਮਾਰਤ ਪਿੰਗਲਵਾੜਾ ਸੰਸਥਾ ਨੂੰ ਗਿਫਟ-ਡੀਡ ਕੀਤੀ ਗਈ।ਇਸ ਸਕੂਲ ਦੀ ਇਮਾਰਤ ਵਿਚ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਕਾਲਜ ਚੌਂਤਾਂ ਕਲਾਂ ਰੋਪੜ ਦੇ ਸਹਿਯੋਗ ਨਾਲ ਭਗਤ ਪੂਰਨ ਸਿੰਘ ਗੁਰਮਤਿ ਕਾਲਜ ਦੀ ਸਥਾਪਨਾ ਕੀਤੀ ਗਈ ਹੈ।ਕਾਲਜ ਵਿਚ ਗੁਰਮਤਿ ਵਿੱਦਿਆ ਤੋਂ ਇਲਾਵਾ ਕੰਪਿਊਟਰ ਅਤੇ ਲੜਕੀਆਂ ਨੂੰ ਸਿਲਾਈ ਦਾ ਕੋਰਸ ਵੀ ਕਰਵਾਇਆ ਜਾਵੇਗਾ।
ਇਸੇ ਤਰ੍ਹਾਂ ਪਿੰਡ: ਪਮਾਲੀ ਜਿਲ੍ਹਾ ਲੁਧਿਆਣਾ ਵਿਖੇ ਵੀ ਇਕ ਦਾਨੀ ਗੁਰਸੇਵਕ ਸਿੰਘ ਵਲੋਂ ਆਪਣੀ ਜਾਇਦਾਦ ਗਿਫਟ-ਡੀਡ ਕੀਤੀ ਗਈ ਹੈ।ਉਸ ਥਾਂ ‘ਤੇ ਵੀ ਲੜਕੀਆਂ ਲਈ ਸਿਲਾਈ ਸਕੂਲ ਸਥਾਪਿਤ ਕਰ ਦਿੱਤਾ ਗਿਆ ਹੈ ਅਤੇ ਛੇਤੀ ਹੀ ਗੁਰਮਤਿ ਵਿੱਦਿਆ ਦੇਣ ਦਾ ਉਪਰਾਲਾ ਕੀਤਾ ਜਾਵੇਗਾ ।
ਡਾ. ਇੰਦਰਜੀਤ ਕੌਰ ਨੇ ਇਹ ਵੀ ਦੱਸਿਆ ਕਿ ਪਿੰਗਲਵਾੜਾ ਅਤੇ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਵਿਚਾਲੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ’ਤੇ ਦਸਤਖਤ ਕੀਤੇ ਗਏ ਹਨ, ਜਿਸ ਮੁਤਾਬਿਕ ਸਮਾਜ ਦੇ ਅਪਾਹਿਜ਼ ਬੱਚਿਆਂ ਵਾਸਤੇ ਬਿਨਾਂ ਫੀਸ ਦੇ ਕੋਰਸ ਕਰਵਾਏ ਜਾਣਗੇ। ਪਿੰਗਲਵਾੜੇ ਵਲੋਂ ਇਹ ਸੁਵਿਧਾ ਯਤੀਮ ਬੱਚਿਆਂ ਨੂੰ ਦਿੱਤੇ ਜਾਣ ਦੀ ਬੇਨਤੀ ਕੀਤੀ ਗਈ ਜੋ ਕਿ ਵਾਈਸ ਚਾਂਸਲਰ ਨੇ ਪ੍ਰਵਾਨ ਕਰਕੇ ਬੋਰਡ ਆਫ ਗਵਰਨਰ ਦੇ ਸਾਹਮਣੇ ਮੰਜ਼ੂਰੀ ਵਾਸਤੇ ਪੇਸ਼ ਕਰਨ ਦਾ ਯਕੀਨ ਦਿਵਾਇਆ ।
ਡਾ. ਇੰਦਰਜੀਤ ਕੌਰ ਨੇ ਹੋਰ ਦੱਸਿਆ ਕਿ ਜਲਦੀ ਹੀ ਪਿੰਗਲਵਾੜਾ ਵਿਖੇ ਫਿਜ਼ਿਓਥਰੈਪੀ ਦਾ ਡਿਪਲੋਮਾ / ਡਿਗਰੀ ਕੋਰਸ ਚਲਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।ਇਸ ਬਾਰੇ ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਸ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ।
ਰਾਜਬੀਰ ਸਿੰਘ ਨੇ 21-09-2022 ਤੋਂ 03-10-2022 ਤੱਕ ਆਪਣੀ ਆਸਟ੍ਰੇਲੀਆ ਫੇਰੀ ਬਾਰੇ ਕਿਹਾ ਕਿ ਚਾਰਲਸ ਡਾਰਵਿਨ ਯੂਨੀਵਰਸਿਟੀ ਆਸਟੇ੍ਰਲੀਆ ਵਿਖੇ ਪਿੰਗਲਵਾੜਾ ਵੱਲੋਂ ਭਗਤ ਪੂਰਨ ਸਿੰਘ ਜੀਰੋ ਬਜ਼ਟ ਕੁਦਰਤੀ ਖੇਤੀ ਅਤੇ ਰਿਸਚਰਚ ਸੈਂਟਰ (ਆਰਗੈਨਿਕ ਫਾਰਮਿੰਗ) ਵਿਖੇ 2007 ਤੋਂ ਬਿਨਾਂ ਖਾਦਾਂ ਤੇ ਬਿਨਾਂ ਦਵਾਈਆਂ ਤੋਂ ਕੀਤੀ ਜਾ ਰਹੀ ਖੇਤੀ ਬਾਰੇ ਜਾਣਕਾਰੀ ਦਿੱਤੀ।ਚਾਰਲਸ ਡਾਰਵਿਨ ਦੇ ਖੇਤੀ ਵਿਗਿਆਨੀ ਅਤੇ ਉਥੋਂ ਦੇ ਕਿਸਾਨਾਂ ਨੇ ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ, ਮਨਪ੍ਰੀਤ ਸਿੰਘ ਗਰੇਵਾਲ, ਜਸਬੀਰ ਸਿੰਘ ਧੂਰੀ, ਪਰਮਜੀਤ ਸਿੰਘ, ਹਰਦੀਪ ਸਿੰਘ, ਜਸਤੇਜ ਸਿੰਘ ਸਰ੍ਹਾਂ ਦੀ ਇਸ ਸਾਰੀ ਟੀਮ ਵੱਲੋਂ ਚਾਰਲਸ ਡਾਰਵਿਨ ਵਿਖੇ ਵਿਗਿਆਨੀ ਨਾਲ ਯੂਨੀਵਰਸਿਟੀ ਕੈਪਸ ਅਤੇ ਵੱਖ-ਵੱਖ ਫਾਰਮਾਂ ਦਾ ਦੌਰਾ ਕੀਤਾ ਗਿਆ ਅਤੇ ਆਰਗੈਨਿਕ ਫਾਰਮਿੰਗ, ਬਾਗਬਾਨੀ, ਟ੍ਰੀ ਪਲਾਂਟੇਸ਼ਨ, ਸਬਜ਼ੀਆਂ, ਗੰਨਾ, ਕਿਨੂੰ, ਪਪੀਤਾ, ਡੇਅਰੀ ਫਾਰਮਿੰਗ ਅਤੇ ਵੱੱਖ-ਵੱਖ ਫਸਲਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਪਿਛਲੇ ਸਮੇਂ 2019 ਵਿਚ ਚਾਰਲਸ ਡਾਰਵਿਨ ਯੂਨੀਵਰਸਿਟੀ ਦੇ ਵਿਗਿਆਨੀ ਪਿੰਗਲਵਾੜਾ ਆਰਗੈਨਿਕ ਫਾਰਮਿੰਗ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿਚ ਟੂਰ ਕਰਕੇ ਗਏ ਸਨ।ਚਾਰਲਸ ਡਾਰਵਿਨ ਯੂਨੀਵਰਸਿਟੀ ਚਾਹੁੰਦੀ ਹੈ ਕਿ ਆਰਗੈਨਿਕ ਫਾਰਮਿੰਗ ਜੋ ਕਿ ਪਿੰਗਲਵਾੜਾ ਫਾਰਮ ਵਿਖੇ ਹੋ ਰਹੀ ਹੈ।ਇਸ ਨੂੰ ਆਸਟੇ੍ਰਲੀਆ ਵਿਚ ਵੱਧ ਤੋਂ ਵੱਧ ਪ੍ਰਫੁਲਤਿ ਕੀਤਾ ਜਾਵੇ।ਇਸ ਟੀਮ ਦੀ ਅਗਵਾਈ ਮੈਡਮ ਕਵਲਜੀਤ ਕੌਰ ਨੇ ਕੀਤੀ ਜੋ ਕਿ ਡਾਰਵਿਨ ਯੂਨੀਵਰਸਿਟੀ ਵਿਖੇ ਸੀਨੀਅਰ ਰਿਸਚਰਚ ਫੈਲੋ ਹੈ।ਸਮੂਹ ਟੀਮ ਨੇ ਖੁਸ਼ੀ ਮਹਿਸੂਸ ਕੀਤੀ ਕਿ ਸਾਡੇ ਪੰਜਾਬ ਅਤੇ ਸਾਡੇ ਗੁਆਂਢੀ ਪਾਕਿਸਤਾਨ ਦੇ ਵਿਗਿਆਨੀ ਜਿਹਨਾਂ ਨੇ ਉਥੇ ਹੀ ਪੀ.ਐਚ.ਡੀ ਕੀਤੀ ਹੈ ਅਤੇ ਉਥੋਂ ਦੇ ਵਿਗਿਆਨੀ ਨਾਲ ਕੰਮ ਕਰ ਰਹੇ ਹਨ ।
ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ ਪਿੰਗਲਵਾੜਾ ਵਲੋਂ ਸੰਪਾਦਿਤ ਤਿਮਾਹੀ ਮੈਗਜ਼ੀਨ ਪਿੰਗਲਵਾੜਾ ਟਾਈਮਜ਼ ਨੂੰ ਲੋਕ ਅਰਪਣ ਦੀ ਰਸਮ ਵੀ ਕੀਤੀ ਗਈ।
ਇਸ ਮੌਕੇ ਕਰਨਲ ਦਰਸ਼ਨ ਸਿੰਘ ਬਾਵਾ ਮੁੱਖ ਪ੍ਰਸ਼ਾਸ਼ਕ, ਪਰਮਿੰਦਰ ਸਿੰਘ ਭੱਟੀ, ਬੀਬੀ ਸੁਰਿੰਦਰ ਕੌਰ ਭੱਟੀ, ਬਖਸ਼ੀਸ਼ ਸਿੰਘ ਰਿਟਾ. ਡੀ.ਐਸ.ਪੀ, ਤਿਲਕ ਰਾਜ ਜਨਰਲ ਮੈਨੇਜਰ, ਹਰਪਾਲ ਸਿੰਘ ਸੰਧੂ ਆਦਿ ਹਾਜ਼ਰ ਸਨ ।
Check Also
ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …