Sunday, August 2, 2026

ਖ਼ਾਲਸਾ ਕਾਲਜ ਵਿਖੇ ਗਰੀਨ ਦਿਵਾਲੀ ਸਬੰਧੀ ਪ੍ਰਦੂਸ਼ਣ ‘ਜਾਗਰੂਕਤਾ ਵਾਕ’ ਦਾ ਆਯੋਜਨ

ਅੰਮ੍ਰਿਤਸਰ, 23 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਬੋਟੈਨੀਕਲ ਐਂਡ ਐਨਵਾਇਰਮੈਂਟ ਸਾਇੰਸ ਸੁਸਾਇਟੀ (ਬੋਟਨੀ ਵਿਭਾਗ) ਵਲੋਂ ਪ੍ਰਦੂਸ਼ਣ ਮੁਕਤ ਹਰੀ ਦੀਵਾਲੀ ਮਨਾਉਂਦਿਆਂ ‘ਜਾਗਰੂਕਤਾ ਵਾਕ’ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ’ਚ ਵੱਖ-ਵੱਖ ਵਿਸ਼ਿਆਂ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।ਜਿੰਨਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਬੈਨਰ ਅਤੇ ਤਖ਼ਤੀਆਂ ਫੜੀਆਂ ਹੋਈਆਂ ਸਨ।ਕਾਲਜ ਵਿਖੇ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਪਤਨੀ ਸ੍ਰੀਮਤੀ ਰਮਿੰਦਰ ਕੌਰ ਨੇ ਕੀਤਾ।ਵਿਦਿਆਰਥੀਆਂ ਵਲੋਂ ਦੀਵਾਲੀ ਨਾਲ ਸਬੰਧਿਤ ਤਿਆਰ ਕੀਤੀਆਂ ਗਈਆਂ ਆਈਟਮਾਂ ਦੀ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਹੋਰ ਵਾਤਾਵਰਨ ਪੱਖੀ ਗਤੀਵਿਧੀਆਂ ਰੁੱਖ ਲਗਾਉਣ, ਪਾਣੀ ਦੀ ਸੰਭਾਲ ਅਤੇ ਕਟਾਈ, ਸੂਰਜੀ ਊਰਜ਼ਾ ਦੀ ਵਰਤੋਂ, ਪਲਾਸਟਿਕ ਦੀ ਘੱਟ ਵਰਤੋਂ ਆਦਿ ’ਚ ਹਿੱਸਾ ਲੈਣ ਲਈ ਕਿਹਾ।
ਡੀਨ ਅਕਾਦਮਿਕ ਮਾਮਲੇ ਡਾ: ਤਮਿੰਦਰ ਸਿੰਘ ਨੇ ‘ਈਕੋ-ਫਰੈਂਡਲੀ ਦੀਵਾਲੀ’ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਹਰੇਕ ਨੂੰ ਦੀਵਾਲੀ ਲਈ ਸਿਰਫ ਮਿੱਟੀ ਦੇ ਦੀਵੇ ਜਗਾਉਣ, ਜੈਵਿਕ ਰੰਗਾਂ ਦੀ ਵਰਤੋਂ ਕਰਨ ਅਤੇ ਪਟਾਕੇ ਨਾ ਫੂਕਣ ਬਾਰੇ ਪ੍ਰੇਰਿਤ ਕੀਤਾ।

Check Also

DAV Public School Observes Bal Gangadhar Tilak  Martyrdom Day

Amritsar, August 2 (Punjab Post Bureau) – DAV Public School Lawrence Road Amritsar solemnly observed …